ਭੁਲੱਥ, 6 ਮਾਰਚ (ਮਨਜੀਤ ਸਿੰਘ ਰਤਨ)-ਅਰਜਨਾ ਅਵਾਰਡੀ ਐਸ.ਡੀ.ਐਮ ਭੁਲੱਥ ਰੁਪਿੰਦਰਪਾਲ ਸਿੰਘ ਵੱਲੋਂ ਤਹਿਸੀਲ ਕੰਪਲੈਕਸ ਭੁਲੱਥ ਵਿਚ ਬਣੇ ਸਬ ਰਜਿਸਟਰਾਰ ਦਫ਼ਤਰ ਦਾ ਦੌਰਾ ਕੀਤਾ ਗਿਆ | ਮੌਕੇ 'ਤੇ ਲੋਕ ਸੇਵਾ ਵਿਚ ਹਾਜ਼ਰ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਵੱਲੋਂ ਰਜਿਸਟਰੀਆਂ ਦੇ ਕੰਮ ਨੂੰ ਸੁਖਾਲਾ ਕਰਨ ਵਾਲੀ ਪ੍ਰਨਾਲੀ ਈ.ਜੀ. ਰਜਿਸਟਰੀ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ | ਇਸ ਵਕਤ ਐਸ.ਡੀ.ਐਮ. ਭੁਲੱਥ ਵੱਲੋਂ ਸਬ ਰਜਿਸਟਰਾਰ ਦਫ਼ਤਰ ਭੁਲੱਥ ਵਿਖੇ ਰਜਿਸਟਰੀਆਂ ਕਰਵਾਉਣ ਬੈਠੇ ਲੋਕਾਂ ਨਾਲ ਗੱਲ-ਬਾਤ ਕੀਤੀ ਅਤੇ ਲੋਕਾਂ ਨੂੰ ਕਿਹਾ ਅਗਰ ਕੋਈ ਮੁਸ਼ਕਿਲ ਸਮੱਸਿਆ ਲੱਗਦੀ ਹੋਵੇ ਤਾਂ ਦੱਸਿਆ ਜਾਵੇ ਤੁਰੰਤ ਹੱਲ ਕੀਤਾ ਜਾਵੇਗਾ | ਲੋਕਾਂ ਵੱਲੋਂ ਸੇਵਾਵਾਂ ਬਾਰੇ ਤਸੱਲੀ ਪ੍ਰਗਟਾਈ ਗਈ ਅਤੇ ਲੋਕਾਂ ਨੇ ਕਿਹਾ ਕੋਈ ਮੁਸ਼ਕਿਲ ਨਹੀਂ ਆ ਰਹੀ | ਇਸ ਮੌਕੇ ਐੱਸ.ਡੀ.ਐਮ ਭੁਲੱਥ ਨੇ ਲੋਕਾਂ ਨੂੰ ਕਿਹਾ ਕਿ ਅਗਰ ਕੋਈ ਕਰਮਚਾਰੀ ਤੁਹਾਡੇ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਇਤਲਾਹ ਦਫ਼ਤਰ ਦਿੱਤੀ ਜਾਵੇ ਅਤੇ ਉਸੇ ਵਕਤ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਭਿ੍ਸ਼ਟਾਚਾਰ ਖ਼ਿਲਾਫ਼ ਸਖ਼ਤ ਹੈ ਤੇ ਭਿ੍ਸ਼ਟਾਚਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |