21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਲੋਕ ਸਾਹਿਤ ਕਲਾ ਕੇਂਦਰ ਆਰ.ਸੀ.ਐਫ. ਨੇ ਕਰਵਾਇਆ ਕਵੀ ਦਰਬਾਰ <br/>

Ad Position 21
No active advertisement
ਅਜੀਤ ਡੈਸਕ 08-03-2026
ਕਪੂਰਥਲਾ, 7 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ ਦੇ ਸਹਿਯੋਗ ਨਾਲ ਇਕ ਕਵੀ ਦਰਬਾਰ ਕਰਵਾਇਆ, ਜਿਸ 'ਚ ਉੱਘੇ ਗਾਇਕ ਤੇਜ਼ੀ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕੇਂਦਰ ਦੇ ਪ੍ਰਧਾਨ ਅਨਿਲ ਕੁਮਾਰ ਨੇ ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ | ਕਵੀ ਦਰਬਾਰ ਦੀ ਸ਼ੁਰੂਆਤ ਬੀਬਾ ਹਰਨਾਜ ਕੌਰ ਦੀ ਕਵਿਤਾ ਨਾਲ ਹੋਈ ਤੇ ਬਾਅਦ 'ਚ ਸਭਾ ਦੀ ਜਨਰਲ ਸਕੱਤਰ ਜਸਵੰਤ ਸਿੰਘ ਮਜ਼ਬੂਰ, ਉੱਘੇ ਸ਼ਾਇਰ ਚੰਨ ਮੋਮੀ, ਅਸ਼ਵਨੀ ਜੋਸ਼ੀ, ਡਾ. ਰਮੇਸ਼ ਚੰਦਰ, ਡਾ. ਪਰਮਜੀਤ ਮਾਨਸਾ, ਪਿ੍ੰਸੀਪਲ ਕੇਵਲ ਸਿੰਘ ਰੱਤੜਾ, ਰਾਣਾ ਸੈਦੋਵਾਲੀਆ, ਜਸਪਾਲ ਸਿੰਘ ਚੌਹਾਨ, ਮਨਜੀਤ ਸੋਹਲ, ਸ਼ੀਤਲ ਛਾਇਆ, ਤੇਜਬੀਰ ਸਿੰਘ, ਰੂਪ ਦਬੁਰਜੀ, ਮਹੇਸ਼ ਕੁਮਾਰ ਸ਼ਰਮਾ, ਜਸਪਾਲ ਸਿੰਘ ਚੌਹਾਨ, ਡਾ. ਯੋਗਿਤਾ, ਮਹੇਸ਼ ਸ਼ਰਮਾ, ਕੁਲਵਿੰਦਰ ਚਾਹਲ, ਰਣਜੀਤ ਸਪਨਾ, ਅਮਨਦੀਪ ਕੌਰ, ਜੈਲਦਾਰ ਸਿੰਘ ਹਸਮੁਖ, ਰਾਜ ਕਪੂਰ, ਮਨਜਿੰਦਰ ਕਮਲ, ਬਲਜਿੰਦਰ ਸਿੰਘ, ਰਾਜ ਕੁਮਾਰ ਪ੍ਰਜਾਪਤੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਕਵੀ ਦਰਬਾਰ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਅਵਤਾਰ ਸਿੰਘ ਨੇ ਨਿਭਾਏ | ਇਸ ਮੌਕੇ ਤੇਜ਼ੀ ਸੰਧੂ ਨੇ ਲੋਕ ਸਾਹਿਤ ਕਲਾ ਕੇਂਦਰ ਆਰ. ਸੀ. ਐਫ. ਵਲੋਂ ਕਵੀ ਦਰਬਾਰ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਬਾਅਦ 'ਚ ਉਨ੍ਹਾਂ ਆਪਣਾ ਇਕ ਚਰਚਿਤ ਗੀਤ 'ਮੈਨੂੰ ਯਾਦ ਤੇਰੀ ਆਵੇਗੀ' ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਉਨ੍ਹਾਂ ਦੇ ਬੇਟੇ ਪੁਖਰਾਜ ਸੰਧੂ ਨੇ ਵੱਖ-ਵੱਖ ਪੰਜਾਬੀ ਫ਼ਿਲਮਾਂ 'ਚ ਆਪਣੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਲੋਕ ਸਾਹਿਤ ਕਲਾ ਕੇਂਦਰ ਦੀ ਟੀਮ ਨੇ ਤੇਜ਼ੀ ਸੰਧੂ, ਪੁਖਰਾਜ ਸੰਧੂ ਤੇ ਸਜਨੀਤ ਕੌਰ ਨੂੰ ਸਨਮਾਨਿਤ ਕੀਤਾ | ਸਭਾ ਦੇ ਜਨਰਲ ਸਕੱਤਰ ਜਸਵੰਤ ਸਿੰਘ ਮਜ਼ਬੂਰ ਨੇ ਵਰਕਰ ਕਲੱਬ ਕਮੇਟੀ ਵਲੋਂ ਕਵੀ ਦਰਬਾਰ 'ਚ ਸ਼ਾਮਿਲ ਹੋਏ ਸ਼ਾਇਰਾਂ ਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਕਵੀ ਦਰਬਾਰ ਨੂੰ ਸਫ਼ਲ ਬਣਾਉਣ 'ਚ ਸਭਾ ਕਾਰਜਕਾਰਨੀ ਮੈਂਬਰ ਨਵਦੀਪ ਕੁਮਾਰ, ਗਰਸ਼ਰਨ ਗੋਰਾ ਤੇ ਸੁਰਿੰਦਰ ਤੇ ਲੋਕ ਸਾਹਿਤ ਕਲਾ ਕੇਂਦਰ ਦੀ ਟੀਮ ਨੇ ਵਿਸ਼ੇਸ਼ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਰਾਜਵਿੰਦਰ ਕੌਰ ਬਣੇ ਮਾਸਟਰ ਕੇਡਰ ਯੂਨੀਅਨ ਦੇ ਮਹਿਲਾ ਵਿੰਗ ਦੇ ਬਲਾਕ ਪ੍ਰਧਾਨ ਅਗਲੀ ਖ਼ਬਰ ਨੂਰਪੁਰ ਜੱਟਾਂ ਵਿਖੇ ਸੀਨੀਅਰ ਸਿਟੀਜ਼ਨ ਤੇ ਸਕੂਲੀ ਬੱਚਿਆਂ ਲਈ ਇੰਟਰਜਨਰੇਸ਼ਨਲ ਬਾਂਡਿੰਗ ਕੈਂਪ ਲਾਇਆ <br/>
Ad Position 24