28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਫਗਵਾੜਾ ਸ਼ੂਗਰ ਮਿੱਲ ਨੇ ਆਟੋਮੈਟਿਕ ਮਸ਼ੀਨ ਨਾਲ ਗੰਨੇ ਦੀ ਬਿਜਾਈ ਸ਼ੁਰੂ ਕਰਵਾਈ <br/>

Ad Position 21
No active advertisement
ਅਜੀਤ ਡੈਸਕ 13-03-2026
ਫਗਵਾੜਾ, 12 ਮਾਰਚ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਸ਼ੂਗਰ ਮਿੱਲ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਸੰਬੰਧੀ ਲੇਬਰ ਤੋਂ ਨਿਜਾਤ ਦਿਵਾਉਂਦਿਆਂ ਆਟੋਮੈਟਿਕ ਗੰਨੇ ਦੀ ਬਿਜਾਈ ਵਾਲੀ ਮਸ਼ੀਨ ਨਾਲ ਪਿੰਡ ਦੁੱਗਾ ਵਿਖੇ ਕਿਸਾਨ ਪਰਮਜੀਤ ਸਿੰਘ ਦੇ ਖੇਤਾਂ 'ਚ ਗੰਨਾ ਬੀਜਣ ਦਾ ਕੰਮ ਆਰੰਭ ਕੀਤਾ | ਇਸ ਸੰਬੰਧੀ ਫਗਵਾੜਾ ਸ਼ੂਗਰ ਮਿੱਲਜ ਦੇ ਉੱਚ ਅਧਿਕਾਰੀ ਵੀ. ਪੀ. ਵਰਮਾ ਨੇ ਦੱਸਿਆ ਕਿ ਲੇਬਰ ਦੀ ਘਾਟ ਕਾਰਨ ਗੰਨੇ ਦੀ ਬਿਜਾਈ ਲੇਟ ਹੋ ਰਹੀ ਸੀ ਇਸ ਲਈ ਫਗਵਾੜਾ ਸ਼ੂਗਰ ਮਿੱਲ ਵਲੋਂ ਕਿਸਾਨਾਂ ਨੂੰ ਲੇਬਰ ਤੋਂ ਵੱਡੀ ਰਾਹਤ ਦਿਵਾਉਂਦੇ ਹੋਏ ਆਟੋਮੈਟਿਕ ਮਸ਼ੀਨ ਨਾਲ ਗੰਨੇ ਦੀ ਬਿਜਾਈ ਸ਼ੁਰੂ ਕਰਵਾਈ ਜਿਸ ਨਾਲ ਕਿਸਾਨਾਂ ਨੂੰ ਖ਼ੂਬ ਫ਼ਾਇਦਾ ਮਿਲੇਗਾ | ਵੀ. ਪੀ. ਵਰਮਾ ਨੇ ਦੱਸਿਆ ਕਿ ਇਹ ਮਸ਼ੀਨ ਇਕ ਦਿਨ 'ਚ 8 ਖੇਤ ਦੀ ਬਿਜਾਈ ਕਰ ਸਕਦੀ ਹੈ | ਇਸ ਸੰਬੰਧੀ ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਲੇਬਰ ਦੀ ਘਾਟ ਕਾਰਨ ਨਾ ਤਾਂ ਗੰਨੇ ਦੀ ਕਟਾਈ ਸਮੇਂ ਸਿਰ ਹੋ ਰਹੀ ਸੀ ਤੇ ਨਾ ਹੀ ਬਿਜਾਈ ਸਮੇਂ ਸਿਰ ਹੋ ਰਹੀ ਹੈ | ਇਸ ਮਸ਼ੀਨ ਨਾਲ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਲਈ ਬਹੁਤ ਸੁੱਖ ਮਿਲਿਆ | ਕਿਸਾਨਾਂ ਨੇ ਦੱਸਿਆ ਕਿ ਲੇਬਰ ਨਾਲੋਂ ਘੱਟ ਖ਼ਰਚੇ 'ਤੇ ਇਹ ਮਸ਼ੀਨ ਗੰਨੇ ਦੀ ਬਿਜਾਈ ਕਰ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਫਗਵਾੜਾ ਹਲਕੇ 'ਚ ਇਹ ਮਸ਼ੀਨ ਆਉਣ ਨਾਲ ਹੁਣ ਗੰਨੇ ਦੀ ਬਿਜਾਈ ਵਿਚ ਤੇਜ਼ੀ ਆਵੇਗੀ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਲਈ ਗੰਨਾ ਹੀ ਮੁਨਾਫ਼ੇ ਦਾ ਸੌਦਾ ਹੈ ਬਾਕੀ ਫੁਸਲਾ ਨਾਲ ਕਿਸਾਨ ਮੁਨਾਫ਼ਾ ਨਹੀਂ ਕਮਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਮਾਲ ਗੱਡੀ ਹੇਠਾਂ ਆਉਣ ਕਾਰਨ ਇਕ ਦੀ ਮੌਤ ਅਗਲੀ ਖ਼ਬਰ ਮੌਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਨੇ ਕਿੰਡਰਗਾਰਟਨ ਗ੍ਰੈਜੂਏਸ਼ਨ ਗਾਲਾ 'ਕਿਲਕਾਰੀ' ਮਨਾਇਆ
Ad Position 24