ਕਪੂਰਥਲਾ, 12 ਮਾਰਚ (ਅਮਨਜੋਤ ਸਿੰਘ ਵਾਲੀਆ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਕਪੂਰਥਲਾ ਅਮਿੱਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ਾਂ, ਜ਼ਿਲ੍ਹਾ ਡਰੱਗ ਕੰਟਰੋਲਰ ਅਨੁਪਮਾ ਕਾਲੀਆ ਦੀ ਅਗਵਾਈ ਵਾਲੀ ਟੀਮ ਨੇ ਅਮਨਦੀਪ ਕੁਮਾਰ ਐਸ. ਐਚ. ਓ. ਦੇ ਨਾਲ ਸ੍ਰੀ ਗੁਰੂ ਰਾਮਦਾਸ ਜੀ ਹੈਲਥ ਕੇਅਰ ਅਰਫਵਾਲਾ ਮੁਹੱਲਾ ਕਪੂਰਥਲਾ ਦਾ ਗੈਰ-ਲਾਇਸੈਂਸਸ਼ੁਦਾ ਦੁਕਾਨ ਵਿਕਰੀ ਅਹਾਤੇ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਉਪਬੰਧਾਂ ਤਹਿਤ ਡਰੱਗਜ਼ ਲਾਇਸੈਂਸ ਅਤੇ ਰਿਕਾਰਡ ਪੇਸ਼ ਨਾ ਕਰਨ ਕਾਰਨ 52,658 ਰੁਪਏ ਦੀ 19 ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ ਗਈਆਂ | ਇਸ ਤੋਂ ਇਲਾਵਾ, ਫ਼ਰਮ ਨੂੰ ਪ੍ਰੀਗਾਬਾਲਿਨ ਦੇ 620 ਕੈਪਸੂਲ ਮਿਲੇ ਤੇ ਇਸ ਤਰ੍ਹਾਂ ਪੁਲਿਸ ਅਧਿਕਾਰੀਆਂ ਦੁਆਰਾ ਬੀ. ਐਨ. ਐਸ. ਦੇ ਤਹਿਤ ਇਕ ਵੱਖਰੀ ਐਫ. ਆਈ. ਆਰ. ਵੀ ਦਰਜ ਕੀਤੀ ਗਈ |