28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

'ਨੈਕ ਐਕਰੀਡੇਸ਼ਨ ਪ੍ਰਕਿਰਿਆ' ਵਿਚ ਸਹੀ ਤੇ ਸੁਚੱਜਾ ਦਸਤਾਵੇਜ਼ੀਕਰਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ-ਡਾ. ਹਰਵਿੰਦਰ ਕੌਰ ਸਿੱਧੂ <br/>

Ad Position 21
No active advertisement
ਅਜੀਤ ਡੈਸਕ 13-03-2026
ਕਪੂਰਥਲਾ, 12 ਮਾਰਚ (ਅਮਰਜੀਤ ਕੋਮਲ)-ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਦੇ ਇੰਟਰਨਲ ਕੁਆਲਿਟੀ ਅਸੋਰੈਂਸ ਸੈੱਲ (ਆਈ. ਕਿਉ. ਏ. ਸੀ.) ਵਲੋਂ 'ਨੈਕ ਐਕਰੀਡੇਸ਼ਨ ਪ੍ਰਕਿਰਿਆ: ਸਮਕਾਲੀ ਢਾਂਚੇ ਅਨੁਸਾਰ ਚੁਨੌਤੀਆਂ ਦੇ ਹੱਲ' ਸੰਬੰਧੀ ਵਿਸ਼ੇ 'ਤੇ ਇਕ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ 'ਚ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਮੁੱਖ ਮਹਿਮਾਨ ਵਜੋਂ ਤੇ ਡਾ. ਹਰਵਿੰਦਰ ਕੌਰ ਸਿੱਧੂ ਡੀਨ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਹਰਵਿੰਦਰ ਕੌਰ ਸਿੱਧੂ ਨੇ ਨੈਕ ਐਕਰੀਡੇਸ਼ਨ ਪ੍ਰਕਿਰਿਆ ਨਾਲ ਜੁੜੀਆਂ ਚੁਨੌਤੀਆਂ ਤੇ ਮੌਜੂਦਾ ਫਰੇਮ ਵਰਕ ਮੁਤਾਬਿਕ ਸੰਭਵ ਹੱਲ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਲਈ ਗੁਣਵੱਤਾ ਮਿਆਰਾਂ ਨੂੰ ਕਾਇਮ ਰੱਖਣਾ ਤੇ ਨਿਰੰਤਰ ਸੁਧਾਰ ਕਰਨਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਫੈਕਲਟੀ ਮੈਂਬਰਾਂ ਨੂੰ ਨੇਕ ਨਿਯਮਾਂ ਅਨੁਸਾਰ ਦਸਤਾਵੇਜ਼ ਤਿਆਰ ਕਰਨ, ਅਕਾਦਮਿਕ ਗਤੀਵਿਧੀਆਂ ਤੇ ਖੋਜ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਨੇਕ ਦੇ 7 ਨਿਯਮਾਂ ਵਿੱਦਿਅਕ ਵਿਕਾਸ, ਅਧਿਆਪਨ-ਅਧਿਐਨ ਪ੍ਰਕਿਰਿਆ, ਖੋਜ ਅਤੇ ਨਵੀਨਤਾ, ਬੁਨਿਆਦੀ ਢਾਂਚਾ, ਵਿਦਿਆਰਥੀ ਸਹਾਇਤਾ, ਗਵਰਨੈਂਸ ਅਤੇ ਸੰਸਥਾਗਤ ਮੁੱਲਾਂ ਵਰਗੇ ਖੇਤਰਾਂ ਵਿਚ ਲਗਾਤਾਰ ਸੁਧਾਰ ਲਿਆਉਣ ਦੀ ਲੋੜ ਹੈ | ਡਾ. ਸਿੱਧੂ ਨੇ ਕਿਹਾ ਕਿ ਨੈਕ ਐਕਰੀਡੇਸ਼ਨ ਪ੍ਰਕਿਰਿਆ ਵਿਚ ਸਹੀ ਅਤੇ ਸੁਚੱਜਾ ਦਸਤਾਵੇਜੀਕਰਨ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸ ਮੌਕੇ ਬੋਲਦਿਆਂ ਪ੍ਰੋ. ਡਾ. ਸੁਸ਼ੀਲ ਮਿੱਤਲ ਨੇ ਕਿਹਾ ਕਿ ਨੈਕ ਐਕਰੀਡੇਸ਼ਨ ਪ੍ਰਕਿਰਿਆ ਕਿਸੇ ਵੀ ਉੱਚ ਸਿੱਖਿਆ ਸੰਸਥਾ ਦੀ ਗੁਣਵੱਤਾ ਤੇ ਭਰੋਸੇਯੋਗਤਾ ਦਾ ਮਹੱਤਵਪੂਰਨ ਮਾਪਦੰਡ ਹੈ | ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਨੈਕ ਐਕਰੀਡੇਸ਼ਨ ਪ੍ਰਕਿਰਿਆ ਵਿਚ ਸਹੀ ਦਸਤਾਵੇਜ਼ੀਕਰਨ ਤੇ ਸਮੂਹਿਕ ਟੀਮ ਵਰਕ ਦੇ ਮਹੱਤਵ 'ਤੇ ਜ਼ੋਰ ਦਿੱਤਾ | ਸਮਾਗਮ ਨੂੰ ਡੀਨ ਰਿਸਰਚ ਐਂਡ ਡਿਵੈਲਪਮੈਂਟ ਪ੍ਰੋ. ਡਾ. ਪ੍ਰਵੀਨ ਬਾਂਸਲ ਨੇ ਸੰਬੋਧਨ ਕਰਦਿਆਂ ਨੈਕ ਮਾਪਦੰਡਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਯੂਨੀਵਰਸਿਟੀ ਦੇ ਵਿੱਤ ਅਧਿਕਾਰੀ ਡਾ. ਐਸ. ਐਸ. ਵਾਲੀਆ, ਆਈ. ਕਿਉ. ਏ. ਸੀ. ਅਫ਼ਸਰ ਇੰਚਾਰਜ ਤੇ ਡਿਪਟੀ ਕੰਟਰੋਲਰ ਡਾ. ਸੰਦੀਪ ਕਾਜਲ, ਡਿਪਟੀ ਲਾਇਬ੍ਰੇਰੀਅਨ ਡਾ. ਮਧੂ ਮਿੱਢਾ ਤੋਂ ਇਲਾਵਾ ਯੂਨੀਵਰਸਿਟੀ ਦੇ ਅਧਿਕਾਰੀ, ਫੈਕਲਟੀ ਮੈਂਬਰ ਤੇ ਕਰਮਚਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਦੀ ਸਮਾਪਤੀ 'ਤੇ ਡੀਨ ਅਕਾਦਮਿਕ ਡਾ. ਯਾਦਵਿੰਦਰ ਸਿੰਘ ਬਰਾੜ ਨੇ ਸਮਾਗਮ ਵਿਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਸ਼ਾਲੀਮਾਰ ਬਾਗ ਦੇ ਬਾਹਰ ਦਿੱਤਾ ਧਰਨਾ <br/>
Ad Position 24