28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਜਥਾ ਬਰਨਾਲਾ ਰੈਲੀ 'ਚ ਹੋਇਆ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 13-03-2026
ਕਾਲਾ ਸੰਘਿਆਂ, 12 ਮਾਰਚ (ਸੰਘਾ)-ਬਿਜਲੀ ਸੋਧ ਬਿੱਲ ਸਮੇਤ ਅਨੇਕਾਂ ਕਿਸਾਨੀ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਮਹਾਂ ਪੰਚਾਇਤ 'ਚ ਕਾਲਾ ਸੰਘਿਆਂ ਤੋਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਇਲਾਕੇ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਦੀ ਅਗਵਾਈ ਸ਼ਾਮਿਲ ਹੋਏ | ਸਥਾਨਕ ਗੁਰਦੁਆਰਾ ਬਾਬਾ ਕਾਹਨ ਦਾਸ ਤੋਂ ਰਵਾਨਾ ਹੋਣ ਮੌਕੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲੋਕਾਂ 'ਤੇ ਜਬਰੀ ਬਿਜਲੀ ਸੋਧ ਬਿੱਲ ਤੇ ਚਿੱਪ ਵਾਲੇ ਮੀਟਰਾਂ ਦੇ ਥੋਪੇ ਜਾ ਰਹੇ ਫ਼ੈਸਲੇ ਸਮੇਤ ਹੋਰ ਅਹਿਮ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਬਹੁਤ ਵੱਡਾ ਇਕੱਠ ਕੀਤਾ | ਇਸ ਮੌਕੇ ਸਰਬਣ ਸਿੰਘ ਸੰਘਾ, ਕੁਲਦੀਪ ਕੁਮਾਰ ਲੂੰਬਾ, ਕਸ਼ਮੀਰ ਸਿੰਘ, ਪ੍ਰਗਣ ਸਿੰਘ, ਪਵਿੱਤਰ ਸਿੰਘ, ਜ਼ੋਰਾ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਮੰਡੇਰ, ਕੁਲਵਿੰਦਰ ਸਿੰਘ, ਬਿੱਟੂ ਤੂਤਾਂ ਵਾਲੀਆਂ, ਮੰਗਾ, ਜਸਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਕਰਵਾਇਆ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਕੱਲ੍ਹ ਤੋਂ 15 ਸਾਲ ਦੀਆਂ ਲੜਕੀਆਂ ਨੂੰ ਐਚ. ਪੀ. ਈ. ਵੈਕਸੀਨ ਜ਼ਰੂਰ ਲਗਵਾਈ ਜਾਵੇ-ਐਸ. ਐਮ. ਓ. ਹਰਜਿੰਦਰ ਸਿੰਘ <br...
Ad Position 24