ਐਲ. ਪੀ. ਜੀ. ਘਾਟ ਨਾਲ ਬਦਲ ਰਹੇ ਤਰੀਕੇ, ਲੋਕ ਮੁੜ ਮਿੱਟੀ ਦੇ ਤੇਲ ਵਾਲੇ ਸਟੋਵ ਲੱਭਣ ਲੱਗੇ <br/>
ਅਜੀਤ ਡੈਸਕ
13-03-2026
ਲੋਕਾਂ ਦੀ ਮਦਦ ਲਈ ਪੂਰੇ ਯਤਨ ਕਰ ਰਹੇ ਹਾਂ-ਗੈਸ ਮਾਲਕ
ਫਗਵਾੜਾ ਗੈਸ ਸਰਵਿਸ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਅਦਾਰੇ ਵਪਾਰਕ ਸਿਲੰਡਰ ਵਰਤਦੇ ਹਨ ਉਹ ਆਪਣੀ ਮੰਗ ਲਈ ਕੰਪਨੀ ਨੂੰ ਪੱਤਰ ਭੇਜ ਸਕਦੇ ਹਨ ਇਸ ਦੀ ਮਨਜ਼ੂਰੀ ਕੰਪਨੀ ਫ਼ਰਮ ਦਾ ਰਿਕਾਰਡ ਦੇਖ ਕੇ ਭੇਜੇਗੀ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਆਹ, ਸ਼ਾਦੀਆਂ ਦੇ ਸਮਾਗਮਾਂ ਵਾਲੇ ਲੋਕ ਵੀ ਆਪਣੇ ਸਮਾਗਮ ਦਾ ਕਾਰਡ ਕੰਪਨੀ ਨੂੰ ਭੇਜ ਸਕਦੇ ਹਨ, ਜਿਸ ਦੇ ਹੱਲ ਲਈ ਕੰਪਨੀ ਸੰਭਵ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸੰਕਟ 'ਚ ਲੋਕਾਂ ਦੀ ਮਦਦ ਲਈ ਵੱਧ ਤੋਂ ਵੱਧ ਉਪਰਾਲੇ ਕਰ ਰਹੇ ਹਨ | ਰਸੋਈ 'ਚ ਵਰਤਣ ਵਾਲੇ ਰਿਫਾਇੰਡ, ਸਰ੍ਹੋਂ ਦੇ ਤੇਲ, ਡਾਲਡਾ ਘਿਉ ਆਦਿ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਗਿਆ ਹੈ | ਕਰਿਆਨਾ ਵਪਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਕੀਮਤ 'ਚ ਕਰੀਬ 10 ਰੁਪਏ ਤੋਂ ਵੱਧ ਦਾ ਪ੍ਰਤੀ ਲੀਟਰ ਵਾਧਾ ਹੋ ਚੁੱਕਾ ਹੈ ਤੇ ਹੋਰ ਵੀ ਹੋਣ ਦੀ ਸੰਭਾਵਨਾ ਹੈ ਤੇ ਡਰਾਈ ਫ਼ਰੂਟ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਕੀਮਤਾਂ ਹੋਰ ਵਧਣ ਦੇ ਆਸਾਰ ਬਣ ਗਏ ਹਨ |