28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਿਵਲ ਹਸਪਤਾਲ ਵਿਖੇ ਵਿਸ਼ਵ ਗੁਰਦਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 13-03-2026
ਭੁਲੱਥ, 12 ਮਾਰਚ (ਮੇਹਰ ਚੰਦ ਸਿੱਧੂ)-ਸਰੀਰ ਦੀ ਅੰਦਰੂਨੀ ਸਫ਼ਾਈ ਵਾਸਤੇ ਗੁਰਦਿਆਂ ਦਾ ਅਹਿਮ ਰੋਲ ਹੁੰਦਾ ਹੈ, ਕਿਉਂਕਿ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣਾ ਗੁਰਦਿਆਂ ਦਾ ਕੰਮ ਹੈ, ਸਰੀਰ ਅੰਦਰੋਂ ਜ਼ਹਿਰੀਲੇ ਤੱਤਾਂ ਦੀ ਸਫ਼ਾਈ ਕਰਕੇ ਪਿਸ਼ਾਬ ਰਸਤੇ ਬਾਹਰ ਕੱਢਣ ਲਈ ਗੁਰਦੇ ਅਹਿਮ ਰੋਲ ਨਿਭਾਉਂਦੇ ਹਨ | ਇਹ ਪ੍ਰਗਟਾਵਾ ਕਰਦਿਆਂ ਸਿਵਲ ਹਸਪਤਾਲ ਭੁਲੱਥ ਵਿਖੇ ਡਾ. ਅੰਮਿ੍ਤਪਾਲ ਸਿੰਘ ਐਮ. ਡੀ. ਵਲੋਂ ਵਿਸ਼ਵ ਗੁਰਦਾ ਦਿਵਸ ਮਨਾਉਂਦੇ ਹੋਏ ਕੀਤਾ ਗਿਆ | ਇਸ ਮੌਕੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਣ ਲਈ ਵੀ ਗੁਰਦਿਆਂ ਦਾ ਵਿਸ਼ੇਸ਼ ਕੰਮ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਭੁਲੱਥ ਅੰਦਰ ਡਾਇਲੈਸਿਸ ਸੈਂਟਰ ਲੋਕਾਂ ਦੀ ਸੇਵਾ ਲਈ ਮੁਫ਼ਤ ਕੰਮ ਕਰ ਰਿਹਾ ਹੈ | ਡਾ. ਅੰਮਿ੍ਤਪਾਲ ਸਿੰਘ ਨੇ ਇਕੱਤਰ ਹੋਏ ਮਰੀਜ਼ਾਂ ਨੂੰ ਦੱਸਿਆ ਕਿ ਸਰੀਰ ਅੰਦਰ ਸ਼ੂਗਰ ਦਾ ਵਧਣਾ ਘਟਨਾ ਵੀ ਗੁਰਦਿਆਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਰਕੇ ਸ਼ੂਗਰ ਨੂੰ ਕੰਟਰੋਲ ਰੱਖਣ ਲਈ ਸਮੇਂ ਸਿਰ ਡਾਕਟਰ ਦੀ ਸਲਾਹ ਨਾਲ ਦਵਾਈ ਖਾਣੀ ਚਾਹੀਦੀ ਹੈ ਜੋ ਕਿ ਸ਼ੂਗਰ ਦੀ ਬਿਮਾਰੀ ਵੀ ਗੁਰਦਿਆਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ | ਇਸ ਮੌਕੇ ਡਾ. ਮੋਹਿਤਪਾਲ, ਚੇਅਰਮੈਨ ਸੁਰਿੰਦਰ ਕੁਮਾਰ ਕੱਕੜ ਡਾਇਲੈਸਿਸ ਸੈਂਟਰ, ਸੁਰਿੰਦਰ ਸਿੰਘ ਲਾਲੀਆ, ਪ੍ਰਧਾਨ ਮੋਹਨ ਸਿੰਘ ਡਾਲਾ, ਸਰਪੰਚ ਹਰਬੰਸ ਸਿੰਘ, ਲਖਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਡਾਲਾ–ਢਿਲਵਾਂ ਨਵੀਂ ਸੜਕ ਦਾ ਉਦਘਾਟਨ, ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਹੋਈ ਪੂਰੀ <br/> ਅਗਲੀ ਖ਼ਬਰ ਵਾਰਡ ਨੰਬਰ 8 'ਚ ਚੱਲਿਆ ਵਿਸ਼ੇਸ਼ ਸਫ਼ਾਈ ਅਭਿਆਨ <br/>
Ad Position 24