28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਰੋਜ਼ਾਨਾ ਸ਼ਾਮ ਢਲਦਿਆਂ ਹੀ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 13-03-2026
ਹੁਸੈਨਪੁਰ, 12 ਮਾਰਚ (ਤਰਲੋਚਨ ਸਿੰਘ ਸੋਢੀ)-ਪੰਜਾਬ ਦੀ 'ਆਪ' ਸਰਕਾਰ ਵਲੋਂ ਭਾਵੇਂ ਆਪਣੇ ਰਾਜ ਦੌਰਾਨ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਬੀਤੇ ਕਈ ਦਿਨਾਂ ਤੋਂ ਰੋਜ਼ਾਨਾ ਸ਼ਾਮ ਨੂੰ ਲਗਪਗ 6.30 ਸਾਢੇ ਵਜੇ ਤੋਂ 8 ਵਜੇ ਤੱਕ ਬਿਜਲੀ ਬੰਦ ਰਹਿਣ ਕਰਕੇ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਰੋਸ ਜ਼ਾਹਿਰ ਕਰਦਿਆਂ ਪਿੰਡ ਭਾਣੋ ਲੰਗਾ, ਸਿਆਲ, ਤੋਗਾਂਵਾਲ, ਸ਼ਾਲਾਪੁਰ ਦੋਨਾ, ਕੜਾਲ ਖੁਰਦ, ਨਾਨੋਂ ਮੱਲੀਆਂ ਤੇ ਪਾਜੀਆਂ ਆਦਿ ਪਿੰਡਾਂ ਦੇ ਸਮਾਜਸੇਵੀ ਚਰਨਜੀਤ ਸਿੰਘ, ਜਥੇਦਾਰ ਰਛਪਾਲ ਸਿੰਘ, ਪ੍ਰਧਾਨ ਗੁਰਮੇਲ ਸਿੰਘ, ਸਰਪੰਚ ਸਰਦੂਲ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਤੀਰਥ ਸਿੰਘ ਭਾਊ, ਮਲਕੀਤ ਸਿੰਘ ਤੇ ਹੋਰ ਵੱਖ-ਵੱਖ ਸਿਰਕੱਢ ਆਗੂਆਂ ਨੇ ਰੋਸ ਯਾਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫ਼ੂਕ ਬੀਤੇ ਕਈ ਦਿਨਾਂ ਤੋਂ ਸ਼ਾਮ ਵੇਲੇ ਬਿਜਲੀ ਬੰਦ ਰਹਿਣ ਕਰਕੇ ਨਿਕਲ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਾਮ ਨੂੰ ਜਿਥੇ ਘਰਾਂ ਵਿਚ ਔਰਤਾਂ ਵਲੋਂ ਰਸੋਈ ਵਿਚ ਰੋਟੀ ਸਬਜ਼ੀ ਬਣਾਉਣ ਦਾ ਸਮਾਂ ਹੁੰਦਾ ਹੈ ਉਥੇ ਕਿਸਾਨਾਂ ਤੇ ਪਸ਼ੂ ਪਾਲਕਾਂ ਵਲੋਂ ਸ਼ਾਮ ਵੇਲੇ ਪਸ਼ੂਆਂ ਲਈ ਪੱਠੇ ਕੁਤਰਨ ਤੇ ਧਾਰਾਂ ਕੱਢਣ ਦਾ ਵੀ ਲੋੜੀਂਦਾ ਸਮਾਂ ਹੁੰਦਾ ਹੈ ਪਰ ਇਸ ਵਕਤ ਬਿਜਲੀ ਬੰਦ ਰਹਿਣ ਕਰਕੇ ਕਿਸਾਨਾਂ, ਪਸ਼ੂ ਪਾਲਕਾਂ ਤੇ ਘਰੇਲੂ ਔਰਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਪ੍ਰਤੀ ਲੋਕਾਂ ਵਿਚ ਸਰਕਾਰ ਤੇ ਬਿਜਲੀ ਬੋਰਡ ਪ੍ਰਤੀ ਕਾਫ਼ੀ ਰੋਸ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਪੰਜਾਬ ਰਾਜ ਬਿਜਲੀ ਬੋਰਡ ਕੋਲੋਂ ਮੰਗ ਕਰਦਿਆਂ ਕਿਹਾ ਕਿ ਲਗਾਏ ਜਾ ਰਹੇ ਇਸ ਅਣਐਲਾਨੇ ਕੱਟਾਂ ਦਾ ਸਮਾਂ ਬਦਲਿਆ ਜਾਵੇ | ਇਸ ਸੰਬੰਧੀ ਬਿਜਲੀ ਗਰਿੱਡ ਦੇ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਉੱਪਰੋਂ ਆਈਆਂ ਹਦਾਇਤਾਂ ਅਨੁਸਾਰ ਬਿਜਲੀ ਕੱਟ ਲਗਾਏ ਜਾ ਰਹੇ ਹਨ ਜੋ ਆਉਣ ਵਾਲੇ ਦਿਨਾਂ 'ਚ ਖ਼ਤਮ ਹੋ ਜਾਣਗੇ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਖੋਜੇਵਾਲ ਵਿਖੇ ਸਾਲਾਨਾ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ <br/>
Ad Position 24