ਖਲਵਾੜਾ, 5 ਅਪ੍ਰੈਲ (ਮਨਦੀਪ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਵਾਅਦਿਆਂ ਨੂੰ ਲੈ ਕੇ ਮੁਲਾਜ਼ਮਾਂ ਦੀ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਰਹੀ ਪਰ ਸਰਕਾਰ ਦੁਆਰਾ ਮੁਲਾਜ਼ਮਾਂ ਨੂੰ ਖੱਜਲ ਖ਼ੁਆਰੀ ਤੋਂ ਬਿਨਾਂ ਕੁਝ ਨਹੀਂ ਦਿੱਤਾ | ਈ. ਟੀ. ਟੀ. 5994 ਅਧਿਆਪਕ ਯੂਨੀਅਨ ਦੇ ਮੈਂਬਰਾਂ ਦੀ ਆਪਸੀ ਮੀਟਿੰਗ ਹੋਈ, ਜਿਸ 'ਚ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ 5994 ਨੂੰ ਇਕ ਸਾਲ ਹੋ ਗਿਆ ਅਤੇ ਬਦਲੀਆਂ ਦਾ ਵਿਸ਼ੇਸ਼ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ, ਈ. ਟੀ. ਟੀ. 5994 ਦੇ ਸੂਬਾਈ ਆਗੂ ਬੱਗਾ ਖੁਡਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਡੇ-ਵੱਡੇ ਸਟੇਜਾਂ 'ਤੇ ਖੜ੍ਹ ਕੇ ਚੁਟਕਲ ਸੁਣਨਾ ਤੋ ਇਲਾਵਾ ਕੁਝ ਨਹੀਂ ਕਰ ਰਹੀ | ਪਿਛਲੇ ਦਿਨ ਭਗਵੰਤ ਮਾਨ ਇਕ ਰੈਲੀ 'ਚ ਕਹਿ ਰਹੇ ਸਨ ਕਿ ਅਧਿਆਪਕ ਬਾਰਡਰ ਏਰੀਆ 'ਚ ਨੌਕਰੀ ਕਰਨਾ ਪਸੰਦ ਨਹੀਂ ਕਰਦੇ ਪਰ ਅਸਲੀਅਤ ਕੁਝ ਹੋਰ ਹੈ | ਫ਼ਾਜ਼ਿਲਕਾ ਫ਼ਿਰੋਜ਼ਪੁਰ ਬਾਰਡਰ ਏਰੀਆ ਦੇ ਹਜ਼ਾਰਾਂ ਅਧਿਆਪਕ ਦੂਰ ਦੁਰਾਡੇ ਬੈਠੇ ਨੌਕਰੀ ਕਰ ਰਹੇ ਹਨ ਤੇ ਦੂਜੇ ਸਾਈਡ ਦੇ ਅਧਿਆਪਕਾਂ ਨੂੰ ਕਿਸੇ ਹੋਰ ਜ਼ਿਲੇ੍ਹ 'ਚ ਭੇਜਿਆ ਜਾਂਦਾ ਹੈ ਜੇਕਰ ਪੰਜਾਬ ਸਰਕਾਰ ਦੀ ਇਹ ਨੀਤੀ ਹੈ ਤਾਂ ਹਰੇਕ ਜ਼ਿਲੇ੍ਹ ਦੇ ਅਧਿਆਪਕ ਨੂੰ ਆਪਣੇ ਜ਼ਿਲੇ੍ਹ ਵਿਚ ਕਿਉਂ ਨਹੀਂ ਭੇਜਿਆ ਜਾਂਦਾ ਜਦ ਸਰਕਾਰ ਬਣਾਉਣੀ ਸੀ ਤਾਂ ਇਹ ਕਿਹਾ ਗਿਆ ਸੀ ਕਿ ਕਿਸੇ ਨੂੰ ਵੀ ਘਰ ਤੋਂ ਦੂਰ ਨਹੀਂ ਭੇਜਿਆ ਜਾਵੇਗਾ | ਆਪਣੇ ਘਰ ਤੋਂ 10-15 ਕਿੱਲੋਮੀਟਰ ਦੀ ਦੂਰੀ 'ਤੇ ਹੀ ਨੌਕਰੀ ਕਰਨ ਦਿੱਤੀ ਜਾਵੇਗੀ ਪਰ ਅਸਲੀਅਤ ਕੁਝ ਹੋਰ ਹੈ | ਈ. ਟੀ. ਟੀ. 5994 ਅਧਿਆਪਕਾਂ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜੇਕਰ ਸਰਕਾਰ ਆਉਣ ਵਾਲੇ ਦਿਨਾਂ 'ਚ ਸਪੈਸ਼ਲ ਮੌਕਾ ਨਹੀਂ ਦਿੰਦੀ ਤਾਂ ਸਰਕਾਰ ਵਿਰੁੱਧ ਕਰਾਂਗੇ ਧਰਨਾ ਪ੍ਰਦਰਸ਼ਨ ਜਿਸ ਦੀ ਲਾਮਬੰਦੀ ਆਉਣ ਵਾਲੇ ਦਿਨਾਂ 'ਚ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਮੌਕੇ ਮੈਂਬਰ ਕੁਲਵਿੰਦਰ ਬਰੇਟਾ, ਆਦਰਸ਼ ਕੁਮਾਰ, ਰਮੇਸ਼ ਅਬੋਹਰ, ਬੰਟੀ ਕੰਬੋਜ, ਸੁਖਦੇਵ ਕੰਬੋਜ਼, ਬਲਿਹਾਰ ਬੱਲੀ, ਪਰਮਪਾਲ, ਹਰੀਸ਼, ਰਿੱਕੀ, ਗਗਨ ਰੱਲੀ ਜਸਪ੍ਰੀਤ,