ਕਪੂਰਥਲਾ, 6 ਅਪ੍ਰੈਲ (ਅਮਰਜੀਤ ਕੋਮਲ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ ਦੀ ਧਰਮ ਪਤਨੀ, ਜਗਦੀਪ ਸਿੰਘ ਵਾਲੀਆ, ਕਮਲਦੀਪ ਸਿੰਘ ਵਾਲੀਆ ਤੇ ਡਾ. ਸੁਖਦੀਪ ਕੌਰ ਦੀ ਮਾਤਾ, ਸਾਬਕਾ ਕੌਂਸਲਰ ਬੀਬੀ ਭੁਪਿੰਦਰ ਕੌਰ ਵਾਲੀਆ ਦੀ ਪਹਿਲੀ ਬਰਸੀ ਦੇ ਸੰਬੰਧ 'ਚ ਗੁਰਦੁਆਰਾ ਬਾਬਾ ਦਇਆ ਰਾਮ ਜੀ ਮਨਸੂਰਵਾਲ ਦੋਨਾ ਇਕ ਸਮਾਗਮ ਕਰਵਾਇਆ | ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਪਿੰਡ ਮਨਸੂਰਵਾਲ ਦੋਨਾ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸਾਹਿਬ 'ਚ ਭਾਈ ਕਰਮ ਸਿੰਘ ਨੂਰਪੁਰੀ ਦੇ ਰਾਗੀ ਜਥੇ ਨੇ ਕੀਰਤਨ ਕੀਤਾ | ਸਮਾਗਮ ਨੂੰ ਧਾਰਮਿਕ ਆਗੂ ਹਰਜੀਤ ਸਿੰਘ ਭਾਟੀਆ ਨੇ ਸੰਬੋਧਨ ਕਰਦਿਆਂ ਬੀਬੀ ਭੁਪਿੰਦਰ ਕੌਰ ਵਾਲੀਆ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਬਾਅਦ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਐਚ. ਐਸ. ਵਾਲੀਆ ਨੇ ਬੀਬੀ ਭੁਪਿੰਦਰ ਕੌਰ ਵਾਲੀਆ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ | ਸਮਾਗਮ 'ਚ ਸ਼ਾਮਿਲ ਹੋਈਆਂ ਸੰਗਤਾਂ ਦਾ ਵਾਲੀਆ ਪਰਿਵਾਰ ਵਲੋਂ ਧੰਨਵਾਦ ਕੀਤਾ | ਸ਼ਰਧਾਂਜਲੀ ਸਮਾਗਮ 'ਚ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲਾ, ਡਾ. ਜਗਦੀਪ ਸਿੰਘ ਬੈਸੂਰ, ਸੀਨੀਅਰ ਐਡਵੋਕੇਟ ਕਰਮ ਸਿੰਘ ਆਹਲੂਵਾਲੀਆ, ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਉੱਘੇ ਪੱਤਰਕਾਰ ਅਮਨ ਖਟਕੜ, ਐਡਵੋਕੇਟ ਸਪੀਨਾ ਵਾਲੀਆ ਲੀਗਲ ਐਡਵਾਈਜ਼ਰ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ, ਬਾਬਾ ਜਸਵਿੰਦਰ ਸਿੰਘ, ਉੱਘੇ ਧਾਰਮਿਕ ਆਗੂ ਜਸਵਿੰਦਰ ਸਿੰਘ ਬੱਤਰਾ, ਚਰਨਜੀਤ ਸਿੰਘ ਆਹਲੂਵਾਲੀਆ, ਡਾ. ਪਿ੍ੰਸਜੀਤ ਸਿੰਘ ਸਰਗੋਧੀਆ, ਡਾ. ਅਮਨਦੀਪ ਕੌਰ ਸਰਗੋਧੀਆ, ਡਾ. ਬਲਵਿੰਦਰ ਸਿੰਘ ਔਲਖ, ਐਸ. ਡੀ. ਓ. ਗੁਰਦੀਪ ਸਿੰਘ ਵਾਲੀਆ, ਡਾ. ਪ੍ਰਭਜੋਤ ਸਿੰਘ ਔਲਖ, ਡਾ. ਜਸ਼ਨ ਕੌਰ ਔਲਖ, ਨਿਰਮਲਜੀਤ ਸਿੰਘ, ਜਿੰਮੀ ਔਲਖ, ਗੁਰਬਚਨ ਸਿੰਘ ਜੱਗੀ, ਪਰਮਿੰਦਰ ਸਿੰਘ ਪੰਮੀ, ਜੋਗਿੰਦਰ ਸਿੰਘ ਪੀ. ਜੇ., ਮੋਨੂੰ ਵਾਲੀਆ ਪ੍ਰਧਾਨ ਘਮਾਰ ਮੰਡੀ ਲੁਧਿਆਣਾ, ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਸੂਬਾਈ ਆਗੂ ਜੀਆ ਲਾਲ ਨਾਹਰ, ਸਾਬਕਾ ਕੌਂਸਲਰ ਹਰਦਿਆਲ ਸਿੰਘ ਝੀਤਾ, ਰਾਮ ਗੋਪਾਲ ਅਗਰਵਾਲ, ਸਰਬਜੀਤ ਸਿੰਘ ਸਾਬੀ ਫਗਵਾੜਾ, ਕੌਂਸਲਰ ਅਸ਼ੋਕ ਭਗਤ, ਜੱਸੀ ਵਾਲੀਆ, ਲਵਲੀ ਵਾਲੀਆ, ਭੀਮ ਸੈਨ ਅਗਰਵਾਲ, ਸੁਨੀਲ ਅਗਰਵਾਲ, ਓਮ ਗੁਪਤਾ, ਵਿਪਨ ਕੁਮਾਰ ਗੁਪਤਾ, ਨਰੈਣ ਗੁਪਤਾ, ਨਰੇਸ਼ ਕੁਮਾਰ ਸੂਜੋਕਾਲੀਆ, ਪ੍ਰੋ. ਗੁਰਦੀਪ ਸਿੰਘ ਵਾਲੀਆ, ਅਜੀਤ ਸਿੰਘ ਵਾਲੀਆ, ਸੀਨੀਅਰ ਅਕਾਲੀ ਆਗੂ ਅਜੈ ਬਬਲਾ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਧੀਰਾ ਸਿੰਘ ਸੰਧੂ, ਵਿੱਕੀ ਅਗਰਵਾਲ, ਸਾਬਕਾ ਕੌਂਸਲਰ ਸੁਰਜੀਤ ਰਾਣਾ, ਮਨੂੰ ਵਾਲੀਆ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਤੇ ਹੋਰ ਖੇਤਰਾਂ ਨਾਲ ਸੰਬੰਧਿਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |