13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮਹਿਲਾ ਵਲੋਂ ਬੁਟੀਕ ਦੀ ਦੁਕਾਨ 'ਤੇ ਭੰਨਤੋੜ, ਪੁਲਿਸ ਵਲੋਂ ਕੇਸ ਦਰਜ

Ad Position 21
No active advertisement
ਅਜੀਤ ਡੈਸਕ 08-04-2026
ਫਗਵਾੜਾ, 7 ਅਪੈ੍ਰਲ (ਹਰਜੋਤ ਸਿੰਘ ਚਾਨਾ)-ਪੈਸੇ ਮੰਗਣ ਤੇ ਮਹਿਲਾ ਦੀ ਕੁੱਟਮਾਰ ਕਰਨ ਤੇ ਦੁਕਾਨ ਦੀ ਭੰਨਤੋੜ ਕਰਨ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਮਹਿਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੁਰਜੀਤ ਕੌਰ ਪਤਨੀ ਰਕੇਸ਼ ਕੁਮਾਰ ਵਾਸੀ ਮਾਡਲ ਟਾਊਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਐਸ. ਆਰ. ਰਾਏ ਫ਼ੈਸ਼ਨ ਹੱਬ ਦੇ ਨਾਂਅ 'ਤੇ ਬੁਟੀਕ ਦੀ ਦੁਕਾਨ ਹੈ ਉਸ ਦਾ ਪਤੀ ਰਕੇਸ਼ ਕੁਮਾਰ ਜੋ ਕਿ ਕੋਠੀ ਬਣਾਉਣ ਦਾ ਕੰਮ ਕਰਦਾ ਹੈ ਤੇ ਉਸ ਦੇ ਪਤੀ ਵਲੋਂ ਰੀਟਾ ਦੀ ਕੋਠੀ ਬਣਾਈ ਗਈ ਸੀ ਜਿਸ ਸੰਬੰਧੀ ਉਨ੍ਹਾਂ ਰੀਟਾ ਪਾਸੋਂ ਪੈਸੇ ਲੈਣੇ ਸਨ ਤੇ ਉਹ ਪੈਸੇ ਮੰਗਣ 'ਤੇ ਧਮਕਾ ਰਹੀ ਸੀ ਤਾਂ ਮੇਰੇ ਪਤੀ ਵਲੋਂ ਪੈਸੇ ਮੰਗਣੇ ਬੰਦ ਕਰ ਦਿੱਤੇ | 4 ਅਪੈ੍ਰਲ ਨੂੰ ਰੀਟਾ ਨੇ ਫ਼ੋਨ ਕਰਕੇ ਉਸ ਨੰੂ ਧਮਕੀਆਂ ਦਿੱਤੀਆਂ ਤੇ ਗਾਲੀ ਗਲੋਚ ਕੀਤਾ ਤੇ 5 ਅਪੈ੍ਰਲ ਨੂੰ ਰੀਟਾ ਆਪਣੇ ਸਾਥੀਆਂ ਸਮੇਤ ਉਸ ਦੀ ਦੁਕਾਨ 'ਤੇ ਆ ਗਈ ਤੇ ਗਾਲੀ ਗਲੋਚ ਕਰਨ ਲੱਗ ਪਈ ਤੇ ਕੁੱਟਮਾਰ ਕੀਤੀ ਤੇ ਦੁਕਾਨ ਦੀ ਭੰਨਤੋੜ ਕੀਤੀ | ਜਿਸ ਸੰਬੰਧ 'ਚ ਪੁਲਿਸ ਨੇ ਰੀਟਾ ਪਤਨੀ ਵਿਜੈ ਕੁਮਾਰ ਵਾਲੀ ਚੱਕ ਦੇਸ ਰਾਜ ਜ਼ਿਲ੍ਹਾ ਜਲੰਧਰ ਹਾਲ ਵਾਸੀ ਉਂਕਾਰ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮੰਦਰ ਦੇ ਬਾਹਰੋਂ ਸਕੂਟਰੀ ਚੋਰੀ ਅਗਲੀ ਖ਼ਬਰ ਆਂਗਣਵਾੜੀ ਵਰਕਰ ਸਮਾਰਟ ਫ਼ੋਨ ਤੋਂ ਬਿਨਾਂ 'ਮਾਵਾਂ-ਧੀਆਂ ਸਤਿਕਾਰ ਸਕੀਮ' 'ਚ ਕੰਮ ਨਹੀਂ ਕਰਨਗੀਆਂ-ਮਨਜੀਤ ਕੌਰ
Ad Position 24