ਫਗਵਾੜਾ, 7 ਅਪੈ੍ਰਲ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆ ਕਾਲਜ ਵਿਖੇ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ ਵਲੋਂ ਰਾਮਗੜ੍ਹੀਆਂ ਕਾਲਜ ਦੇ ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਗਏ | ਕਾਲਜ 'ਚ ਵਿਦਿਆਰਥੀਆਂ ਨੂੰ ਵਜ਼ੀਫ਼ੇ ਮੁਹੱਈਆ ਕਰਵਾਉਣ ਲਈ ਮਲਕੀਤ ਸਿੰਘ ਰਘਬੋਤਰਾ, ਪ੍ਰੋ. ਜਸਵੰਤ ਸਿੰਘ ਗੰਡਮ, ਟਰੱਸਟ ਦੇ ਸੈਕਟਰੀ ਨਵਲ ਕਿਸ਼ੋਰ ਭਨੋਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਨ੍ਹਾਂ ਵਿਦਿਆਰਥੀਆਂ 'ਚ ਬੀ. ਏ. ਦੇ ਵਿਦਿਆਰਥੀਆਂ 'ਚ ਸੰਜਨਾ, ਸੁਨਹਿਰੀ, ਨਵੀ, ਪਿ੍ਆ, ਜਸਕਰਨ, ਪਿ੍ਆ ਮਹਿਰਾ, ਸੀਮਾ, ਸੰਜਨਾ ਕੁਮਾਰੀ, ਸ਼ੁਭਮ ਕੁਮਾਰ (ਬੀ. ਕਾਮ), ਪੰਕਜ ਤੇ ਡੌਲੀ (ਬੀ. ਸੀ. ਏ.) ਆਦਿ ਨੂੰ ਪ੍ਰਤੀ ਵਿਦਿਆਰਥੀ ਦੋ ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਵੰਦਨਾ ਬੰਸਲ ਨੇ ਇਸ ਮੌਕੇ ਕਿਹਾ ਕਿ ਚਰਨਜੀਤ ਸਿੰਘ ਬਾਸੀ ਟਰੱਸਟ ਵਲੋਂ ਇਲਾਕੇ ਦੇ ਵਿਦਿਆਰਥੀਆਂ ਦੀ ਆਰਥਿਕ ਮਦਦ ਸਿੱਖਿਆ ਦੇ ਖੇਤਰ 'ਚ ਇੱਕ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ਨੇ ਟਰੱਸਟ ਵਲੋਂ ਆਏ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਗਦਾਨ ਵਿਦਿਆਰਥੀਆਂ ਦੇ ਵਿੱਦਿਅਕ ਜੀਵਨ 'ਚ ਅਹਿਮ ਭੂਮਿਕਾ ਅਦਾ ਕਰੇਗਾ | ਇਸ ਮੌਕੇ ਪੋ੍ਰ. ਜਸਵੰਤ ਸਿੰਘ ਗੰਡਮ ਤੇ ਮਲਕੀਤ ਸਿੰਘ ਰਘਬੋਤਰਾ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਤੇ ਜ਼ਿੰਦਗੀ 'ਚ ਵੱਡੇ ਮੁਕਾਮ ਹਾਸਿਲ ਕਰਨ ਦੀ ਅਪੀਲ ਕੀਤੀ | ਇਸ ਮੌਕੇ ਮਨਪ੍ਰੀਤ ਕੌਰ ਭੋਗਲ ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਤੇ ਰਾਮਗੜ੍ਹੀਆ ਕਾਲਜ ਦੇ ਐਡਮਿਨਿਸਟਰੇਟਰ ਡਾ. ਸੁਰਿੰਦਰਜੀਤ ਕੌਰ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਪੋ੍ਰ. ਹਰਮੀਤ ਕੌਰ, ਪੋ੍ਰ. ਜਸਕਰਨ ਸਿੰਘ ਵੀ ਸ਼ਾਮਿਲ ਸਨ |
ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ ਵਲੋਂ ਰਾਮਗੜ੍ਹੀਆ ਕਾਲਜ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ <br/>
ਅਜੀਤ ਡੈਸਕ
08-04-2026