ਭੁਲੱਥ, 7 ਅਪ੍ਰੈਲ (ਮੇਹਰ ਚੰਦ ਸਿੱਧੂ)-ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਬਹੁਤ ਮਹਾਨ ਤੇ ਕੁੱਲ ਦੁਨੀਆ ਦੇ ਗੁਨਾਹਾਂ ਦੀ ਮੁਆਫ਼ੀ ਲਈ ਇਕ ਮੁਕਤੀ ਦਾ ਰਸਤਾ ਹੈ | ਇਹ ਪ੍ਰਗਟਾਵਾ ਕਰਦਿਆਂ ਭੁਲੱਥ ਦੇ ਮੁਹੱਲਾ ਰਾਜਪੁਰ ਵਿਖੇ ਸੀ. ਐਨ. ਆਈ. ਚਰਚ ਵਿਖੇ ਈਸਟਰ ਸੰਬੰਧੀ ਕਰਵਾਏ ਮਸੀਹੀ ਸੰਮੇਲਨ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਬਿਸ਼ਪ ਦਰਬਾਰਾ ਮਸੀਹ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਮੁਹੱਲਾ ਰਾਜਪੁਰ ਵਿਖੇ ਜੀਜ਼ਸ ਕਲੱਬ ਦੇ ਸਹਿਯੋਗ ਨਾਲ ਪਾਸਟਰ ਮੱਤੀ ਮਸੀਹ ਦੀ ਅਗਵਾਈ 'ਚ ਕਰਵਾਏ ਮਸੀਹੀ ਸੰਮੇਲਨ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਬਿਸ਼ਪ ਦਰਬਾਰਾ ਮਸੀਹ ਵਲੋਂ ਪਵਿੱਤਰ ਬਾਈਬਲ ਵਿਚੋਂ ਵਚਨ ਸੁਣਾ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਵਰਸ਼ਿਪਰ ਬੌਬੀ ਸਾਹਿਬ ਤੇ ਵਰਸ਼ਿਪਰ ਪਲਕ ਵਲੋਂ ਮਸੀਹੀ ਭਜਨਾਂ ਦਾ ਗੁਣਗਾਨ ਕੀਤਾ | ਸੰਮੇਲਨ ਦੌਰਾਨ ਬਲਦੇਵ ਰਾਜ ਸਾਹਨੀ ਰਾਜਪੁਰ, ਡੀ. ਜੇ. ਡੈਨੀ, ਰਮਨ ਖੋਸਲਾ, ਮੰਗਾ, ਜੋਰਜ, ਲਖਵਿੰਦਰ ਬਿੱਟੂ, ਸਟੀਫਨ, ਰੋਮਸ, ਜੱਸਾ ਰਾਜਪੁਰ, ਅਨਿਲ ਬੰਟੀ, ਅਭਿਸ਼ੇਕ, ਸ਼ੁਭਮ ਖੋਸਲਾ, ਦੀਪਕ ਸਾਹਨੀ ਰਾਜਪੁਰ, ਸਾਬੀ, ਵਿਸ਼ਾਲ, ਰੋਬਰਟ, ਨਾਥੀ ਰਾਮ, ਸੁਰਿੰਦਰ ਮਸੀਹ, ਰਾਮ ਲਾਲ ਸੋਹਣੀ, ਸੋਨੀ, ਮਨੋਜ ਕੁਮਾਰ, ਮਨਜ਼ੂਰੀ ਲਾਲ, ਅਜੇ ਗੋਪੀ, ਆਕਾਸ਼, ਸੈਮੀ, ਅਭੀ, ਇਮਾਨੁਅਲ, ਇੰਦਰਿਆਸ, ਸੌਰਵ, ਨੀਤੂ, ਸਵਿਤਾ, ਰੋਜੀ, ਡੇਜੀ, ਮਾਗਰੇਟ ਗੋਲਡੀ, ਸਾਜੀਆ, ਰੀਟਾ, ਜੋਤੀ, ਬਲਜਿੰਦਰ, ਰੋਜ, ਸੋਨੀਆ, ਸੋਨੂੰ, ਰਿਪਕਾ, ਡਿੰਪਲ ਸਾਹਨੀ ਤੇ ਹੋਰ ਮਸੀਹ ਆਗੂ ਹਾਜ਼ਰ ਸਨ |
ਭੁਲੱਥ ਦੇ ਮੁਹੱਲਾ ਰਾਜਪੁਰ 'ਚ ਈਸਟਰ ਸੰਬੰਧੀ ਵਿਸ਼ਾਲ ਮਸੀਹੀ ਸੰਮੇਲਨ ਕਰਵਾਇਆ <br/>
ਅਜੀਤ ਡੈਸਕ
08-04-2026