12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮੀਂਹ ਨੇ ਕਿਸਾਨਾਂ ਦੀ ਉਡਾਈ ਨੀਂਦ, ਕਣਕ ਦੇ ਦਾਣੇ ਖ਼ਰਾਬ ਹੋਣ ਦਾ ਡਰ

Ad Position 21
No active advertisement
ਬੇਮੌਸਮੀ ਬਾਰਿਸ਼ਾਂ ਨਾਲ ਖ਼ਰਾਬ ਹੋ ਰਹੀ ਕਣਕ ਦੀ ਫ਼ਸਲ ਦਾ ਦਿ੍ਸ਼ | ਤਸਵੀਰ : ਲਾਡੀ ਸਟੂਡੀਓ <br/> 08-04-2026
ਸੁਲਤਾਨਪੁਰ ਲੋਧੀ, 7 ਅਪ੍ਰੈਲ (ਪ. ਪ.)-ਸ਼ਾਮ 4 ਕੁ ਵਜੇ ਸ਼ੁਰੂ ਹੋਏ ਤੇਜ਼ ਮੀਂਹ ਨੇ ਕਣਕ ਦੀ ਕਟਾਈ ਕਰਨ ਲਈ ਤਿਆਰ ਬੈਠੇ ਕਿਸਾਨਾਂ ਸਾਹਮਣੇ ਵੱਡੀ ਮੁਸ਼ਕਿਲ ਪੈਦਾ ਕਰ ਦਿੱਤੀ ਹੈ | ਬੀਤੇ ਦਿਨਾਂ ਦੌਰਾਨ ਬੇਮੌਸਮੀ ਬਾਰਿਸ਼ਾਂ ਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਸੀ ਤੇ ਉਸ ਬਾਅਦ ਆਏ ਦਿਨ ਪੈ ਰਹੇ ਮੀਂਹ ਨੇ ਕਣਕ ਦੀ ਫ਼ਸਲ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਅੱਜ ਸ਼ਾਮ ਪਏ ਭਾਰੀ ਮੀਂਹ ਨੇ ਜਿਥੇ ਅਗੇਤੀ ਕਣਕ ਦੀ ਕਟਾਈ ਦਾ ਕੰਮ ਰੋਕ ਦਿੱਤਾ ਹੈ ਉੱਥੇ ਹੀ ਹੁਣ ਕਣਕ ਦੀ ਫ਼ਸਲ ਪੱਕਣ 'ਚ ਹੋਰ ਸਮਾਂ ਲੱਗੇਗਾ | ਹਲਕੇ ਦੇ ਕੁਝ ਪਿੰਡਾਂ ਜਿਨ੍ਹਾਂ ਵਿਚ ਵਾਟਾਂਵਾਲੀ, ਸ਼ੇਖਮਾਂਗਾ, ਭਰੋਆਣਾ, ਕਾਲਰੂ, ਮੈਰੀਪੁਰ, ਕਾਹਨਾ, ਜਾਰਜਪੁਰ ਆਦਿ 'ਚ ਕਣਕ ਦੀ ਕਟਾਈ ਕੰਮ ਇਕਾ ਦੁੱਕਾ ਥਾਵਾਂ 'ਤੇ ਸ਼ੁਰੂ ਹੋਇਆ ਸੀ ਪਰ ਅੱਜ ਮੀਂਹ ਪੈਣ ਨਾਲ ਰੁਕ ਗਿਆ | ਸ਼ਾਮ ਵੇਲੇ ਖੇਤਾਂ ਦਾ ਦੌਰਾ ਕਰਨ 'ਤੇ ਦੇਖਿਆ ਕਿ ਕਣਕ ਦੀ ਫ਼ਸਲ ਵਿਚ ਪਾਣੀ ਖੜ੍ਹਾ ਹੋ ਗਿਆ ਸੀ, ਜਿਸ ਨਾਲ ਕਣਕ ਦੇ ਦਾਣੇ ਖ਼ਰਾਬ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਹਲਕੇ ਦੇ ਕਿਸਾਨਾਂ ਸ਼ਮਸ਼ੇਰ ਸਿੰਘ ਭਰੋਆਣਾ, ਮੁਖਤਾਰ ਸਿੰਘ ਚੰਦੀ, ਸਰਵਨ ਸਿੰਘ ਚੰਦੀ, ਸੁਖਵਿੰਦਰ ਸਿੰਘ ਸ਼ਹਿਰੀ, ਕੁਲਦੀਪ ਸਿੰਘ ਨੇ ਦੱਸਿਆ ਕਿ ਬੇਮੌਸਮੀ ਬਾਰਸ਼ਾਂ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ | ਧਰਤੀ 'ਤੇ ਵਿਛੀ ਹੋਈ ਕਣਕ ਦੀ ਫ਼ਸਲ ਦੀ ਕਟਾਈ ਕਰਨਾ ਜਿਥੇ ਔਖਾ ਹੋ ਗਿਆ ਉੱਥੇ ਹੀ ਇਸ ਦੇ ਝਾੜ 'ਤੇ ਵੱਡਾ ਅਸਰ ਪਵੇਗਾ | ਉਨ੍ਹਾਂ ਦੱਸਿਆ ਕਿ ਝੋਨੇ ਤੇ ਆਲੂ ਦੀ ਫ਼ਸਲ ਤੋਂ ਬਾਅਦ ਹੁਣ ਕਣਕ ਦੀ ਫ਼ਸਲ ਵੀ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਮਾਰੇਗੀ | ਕਿਸਾਨਾਂ ਨੇ ਦੱਸਿਆ ਕਿ ਬੇਮੌਸਮੀ ਬਾਰਿਸ਼ਾਂ ਕਾਰਨ ਕਣਕ ਦੀ ਫ਼ਸਲ ਦਾ 4 ਤੋਂ 5 ਕੁਇੰਟਲ ਝਾੜ ਘੱਟ ਨਿਕਲ ਰਿਹਾ ਹੈ | ਓਧਰ ਬਾਅਦ ਦੁਪਹਿਰ ਪਏ ਮੀਂਹ ਨਾਲ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਦਾ ਵੀ ਬੁਰਾ ਹਾਲ ਸੀ | ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ ਚੱਲਦਾ ਹੋਣ ਕਰਕੇ ਭਾਰੀ ਚਿੱਕੜ ਹੋ ਗਿਆ, ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ | ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਮੀਂਹ ਕਣਕ ਦੀ ਫ਼ਸਲ ਲਈ ਘਾਤਕ ਸਾਬਤ ਹੋ ਰਿਹਾ ਹੈ | ਕਣਕ ਦੇ ਦਾਣੇ ਖ਼ਰਾਬ ਹੋ ਸਕਦੇ ਹਨ | ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਐਤਕੀਂ ਵੀ ਪਿਛਲੇ ਸਾਲ ਵਾਂਗ ਬੰਪਰ ਫ਼ਸਲ ਹੋਣ ਦੀ ਉਮੀਦ ਸੀ ਪਰ ਬੇਮੌਸਮੀ ਬਾਰਿਸ਼ਾਂ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਖੈੜਾ ਦੋਨਾ ਨੇੜੇ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ 'ਚ ਇਕ ਔਰਤ ਜ਼ਖ਼ਮੀ ਅਗਲੀ ਖ਼ਬਰ ਰੇਹੜੀ ਚਾਲਕ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਨਕਦੀ ਲੁੱਟ ਕੇ ਫ਼ਰਾਰ ਹੋਏ ਤਿੰਨ ਲੁਟੇਰੇ ਗਿ੍ਫ਼ਤਾਰ
Ad Position 24