12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮੌਸਮ 'ਚ ਅਣਕਿਆਸੀ ਤਬਦੀਲੀ ਕਾਰਨ ਕਿਸਾਨ ਖ਼ਰਬੂਜ਼ੇ ਤੇ ਹਦਵਾਣੇ ਦੀ ਫ਼ਸਲ ਵੱਲ ਵਿਸ਼ੇਸ਼ ਧਿਆਨ ਦੇਣ-ਡਾ. ਦਲਜੀਤ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 08-04-2026
ਕਪੂਰਥਲਾ, 7 ਅਪ੍ਰੈਲ (ਅਮਰਜੀਤ ਕੋਮਲ)-ਬਾਗਬਾਨੀ ਵਿਭਾਗ ਕਪੂਰਥਲਾ ਦੇ ਡਿਪਟੀ ਡਾਇਰੈਕਟਰ ਡਾ. ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਸਾਲ ਮੌਸਮ 'ਚ ਅਣਕਿਆਸੀ ਤਬਦੀਲੀਆਂ ਕਾਰਨ ਖ਼ਰਬੂਜ਼ੇ/ਹਦਵਾਣੇ ਦੀ ਫ਼ਸਲ ਵੱਲ ਕਿਸਾਨਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਮੌਸਮ ਦੇ ਮੱਦੇਨਜ਼ਰ ਖ਼ਰਬੂਜ਼ੇ ਤੇ ਹਦਵਾਣੇ ਦੀ ਫ਼ਸਲ ਜੋ ਇਸ ਸਮੇਂ ਵਧੀਆ ਚੱਲ ਰਹੀ ਹੈ, ਪਰ ਫ਼ਸਲ ਨੂੰ ਪੀਲੇ ਧੱਬਿਆਂ ਦੇ ਰੋਗ/ਬਲਾਈਟ ਆਦਿ ਤੋਂ ਬਚਾਉਣ ਲਈ ਉੱਲੀ ਨਾਸ਼ਕ ਸਪਰੇਅ ਦੀ ਲੋੜ ਹੈ | ਉਨ੍ਹਾਂ ਕਿਸਾਨਾਂ ਨੂੰ 300-600 ਗ੍ਰਾਮ ਇੰਡੋਫਿਲ ਐਮ-45 ਜਾਂ ਕਵਚ 100-200 ਲੀਟਰ ਪਾਣੀ ਵਿਚ ਘੋਲ ਕੇ ਹਰ ਹਫ਼ਤੇ ਦੇ ਵਕਫ਼ੇ ਤੋਂ ਬਾਅਦ 6 ਵਾਰ ਛਿੜਕਾਅ ਕਰਨ ਦੀ ਸਲਾਹ ਦਿੱਤੀ | ਡਾ. ਗਿੱਲ ਨੇ ਕਿਹਾ ਕਿ ਪਹਿਲਾ ਛਿੜਕਾਅ ਜਦੋਂ ਬਿਮਾਰੀ ਅਜੇ ਸ਼ੁਰੂ ਨਾ ਹੋਈ ਹੋਵੇ ਕੀਤਾ ਜਾਵੇ ਤੇ ਮੀਂਹ ਤੋਂ ਬਾਅਦ ਦੁਬਾਰਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਜਦੋਂ ਬਿਮਾਰੀ ਦਾ ਹਮਲਾ ਵੱਧ ਰਿਹਾ ਹੋਵੇ ਤਾਂ ਦੋ ਛਿੜਕਾਅ ਰਿਡੋਮਿਲ ਐਮ-ਜ਼ੈੱਡ 500 ਗ੍ਰਾਮ ਜਾਂ ਐਲੀਏਟ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਬਾਅਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਰਿਡੋਮਿਲ ਦਾ ਛਿੜਕਾਅ ਸ਼ੁਰੂ ਵਿਚ ਜਾਂ ਅਖੀਰ ਵਿਚ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਸਾਨਾਂ ਨੂੰ ਫ਼ਸਲ ਨੂੰ ਬਹੁਤਾ ਭਰ ਕੇ ਪਾਣੀ ਨਾ ਲਗਾਉਣ ਦੀ ਵੀ ਸਲਾਹ ਦਿੱਤੀ | ਡਿਪਟੀ ਡਾਇਰੈਕਟਰ ਨੇ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਦਾ ਵੱਡੀ ਗਿਣਤੀ ਵਿਚ ਰਕਬਾ ਰੇਤਲੀ ਮੈਰਾ ਮਿੱਟੀ ਹੋਣ ਕਾਰਨ ਕਿਸਾਨ ਵੇਲਾਂ ਵਰਗੀਆਂ ਸਬਜ਼ੀਆਂ ਵੱਡੀ ਮਾਤਰਾ ਵਿਚ ਬੀਜਦੇ ਹਨ ਤੇ ਆਲੂ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਵੀ ਕੱਦੂ ਜਾਤੀ ਫ਼ਸਲਾਂ ਲਈ ਬਹੁਤ ਵਧੀਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਮਜ਼ਬੂਤ ਸਥਿਤੀ ਲੱਖਾਂ ਵਰਕਰਾਂ ਦੇ ਸਮਰਪਣ ਤੇ ਕੁਰਬਾਨੀ ਦਾ ਨਤੀਜਾ-ਮਨੋਰੰਜਨ ਕਾਲੀਆ <br/> ਅਗਲੀ ਖ਼ਬਰ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਮੀਟਿੰਗ
Ad Position 24