25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਅੱਲੂਵਾਲ, ਲੋਧੀਵਾਲ, ਵੱਟਿਆਂਵਾਲੀ 'ਚ ਗੜੇਮਾਰੀ

Ad Position 21
No active advertisement
ਪਿੰਡ ਅੱਲੂਵਾਲ ਵਿਖੇ ਹੋਈ ਗੜੇਮਾਰੀ ਦਾ ਦਿ੍ਸ਼ | (ਸੱਜੇ) ਗੜੇਮਾਰੀ ਨਾਲ ਖ਼ਰਾਬ ਹੋਈ ਹਰੇ ਚਾਰੇ ਦੀ ਫ਼ਸਲ ਤੇ ਬੇਮੌਸਮੀ ਬਾਰਿਸ਼ਾਂ ਨਾਲ ਬਦਰੰਗ ਹੋ ਰਹੀ ਕਣਕ ਦੀ ਫ਼ਸਲ | ਤਸਵੀਰਾਂ : ਲਾਡੀ ਸਟੂਡੀਓ <br/> 09-04-2026
ਸੁਲਤਾਨਪੁਰ ਲੋਧੀ, 8 ਅਪ੍ਰੈਲ (ਥਿੰਦ)-ਸ਼ਾਮ 5 ਵਜੇ ਦੇ ਕਰੀਬ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵੱਲ ਪੈਂਦੇ ਪਿੰਡਾਂ ਅੱਲੂਵਾਲ, ਲੋਧੀ ਵਾਲ, ਵੱਟਿਆਂਵਾਲੀ, ਮੰਡ ਅੱਲੂਵਾਲ,ਮੰਡੀ ਕਬੀਰਪੁਰ, ਡੇਰੇ ਗੱਟੀ ਵਿਚ ਹੋਈ ਗੜੇਮਾਰੀ ਨੇ ਕਣਕ ਸਮੇਤ ਹਰੇ ਚਾਰੇ , ਸ਼ਿਮਲਾ ਮਿਰਚ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ | ਪਿੰਡ ਅੱਲੂਵਾਲ ਦੇ ਕਿਸਾਨਾਂ ਹਰਵਿੰਦਰ ਸਿੰਘ ਅੱਲੂਵਾਲ, ਸਾਬ ਸਿੰਘ, ਇੰਦਰਜੀਤ ਸਿੰਘ, ਪ੍ਰਤਾਪ ਸਿੰਘ, ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਪਹਿਲਾਂ ਹੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਸੀ ਪਰ ਅੱਜ ਹੋਈ ਗੜੇਮਾਰੀ ਨੇ ਭਾਰੀ ਨੁਕਸਾਨ ਕਰ ਦਿੱਤਾ ਹੈ | ਉਨ੍ਹਾਂ ਨੇ ਦੱਸਿਆ ਕਿ ਕਣਕ ਦੀ ਕਟਾਈ ਦਾ ਕੰਮ 5-6 ਦਿਨਾਂ ਤੱਕ ਸ਼ੁਰੂ ਹੋ ਜਾਣਾ ਸੀ ਪਰ ਹੁਣ ਇਹ ਪੱਛੜ ਜਾਵੇਗਾ | ਉਨ੍ਹਾਂ ਦੱਸਿਆ ਕਿ ਅੱਲੂਵਾਲ ਦੇ ਕਿਸਾਨਾਂ ਦਾ ਪਹਿਲਾਂ ਹੜ੍ਹਾਂ ਸਮੇਂ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਸੀ | ਸਰਕਾਰ ਵੱਲੋਂ ਨੁਕਸਾਨੇ ਗਏ ਝੋਨੇ ਦੀ ਫ਼ਸਲ ਦਾ ਮੁਆਵਜ਼ਾ ਦੇਣ ਸਮੇਂ ਸਾਡੇ ਪਿੰਡ ਨੂੰ ਅਣਗੌਲਿਆ ਰੱਖਿਆ ਗਿਆ | ਅਸੀਂ ਵਾਰ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੂੰ ਵੀ ਜਾਣੂ ਕਰਵਾਇਆ ਪਰ ਕਿਸੇ ਨੇ ਵੀ ਬਾਂਹ ਨਹੀਂ ਫੜੀ | ਉਨ੍ਹਾਂ ਦੱਸਿਆ ਕਿ ਹੁਣ ਗੜੇਮਾਰੀ ਨਾਲ ਉਨ੍ਹਾਂ ਨੂੰ ਹੋਰ ਮਾਰ ਵੱਜ ਗਈ ਹੈ |ਇਸ ਮੌਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਹੋ ਸਕੇ |
ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ | ਹਲਕੇ ਦੇ ਕਿਸਾਨਾਂ ਸੂਰਤ ਸਿੰਘ ਅਮਰਕੋਟ, ਸਰਵਨ ਸਿੰਘ ਚੰਦੀ, ਹਰਵਿੰਦਰ ਸਿੰਘ ਟੁਰਨਾ, ਬਲਜਿੰਦਰ ਸਿੰਘ, ਕੁਲਬੀਰ ਸਿੰਘ ਵਲਣੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਪੈਣ ਕਾਰਨ ਕਣਕ ਦੀ ਫ਼ਸਲ ਬਦਰੰਗ ਹੋਣ ਲੱਗ ਪਈ ਹੈ | ਉਨ੍ਹਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਪਹਿਲਾਂ ਹੀ ਧਰਤੀ ਤੇ ਵਿੱਛ ਗਈ ਸੀ ਤੇ ਹੁਣ ਉੱਪਰੋਂ ਪੈ ਰਹੇ ਮੀਂਹ ਨਾਲ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ | ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਹੋਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਵੱਖ-ਵੱਖ ਇਲਾਕਿਆਂ 'ਚ ਸਰਚ ਮੁਹਿੰਮ ਚਲਾਈ <br/> ਅਗਲੀ ਖ਼ਬਰ ਗੜੇਮਾਰੀ ਕਾਰਨ ਹੋਏ ਨੁਕਸਾਨ ਲਈ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ-ਚੰਦੀ
Ad Position 24