ਢਿਲਵਾਂ 11 ਅਪ੍ਰੈਲ (ਗੋਬਿੰਦ ਸੁਖੀਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਜਮਾਤ ਦੇ ਐਲਾਨੇ ਨਤੀਜਿਆਂ 'ਚੋਂ ਜ਼ੀਨਤ ਹੁਸੈਨ ਸਪੁੱਤਰੀ ਜ਼ਾਹਿਦ ਹੁਸੈਨ ਮਾਤਾ ਅਨੀਤਾ ਨੇ 97.83% ਗਣਿਤ ਤੇ ਪੰਜਾਬੀ ਵਿਸ਼ੇ 'ਚੋਂ 100% ਅੰਕ ਸਰਕਾਰੀ ਕੰਨਿਆ ਹਾਈ ਸਕੂਲ ਢਿਲਵਾਂ ਪੂਰੇ ਜ਼ਿਲੇ੍ਹ 'ਚ ਪਹਿਲੇ ਅਤੇ ਪੰਜਾਬ ਦੀ ਮੈਰਿਟ ਸੂਚੀ 'ਚ ਤੇਰ੍ਹਵੇਂ ਸਥਾਨ 'ਤੇ ਰਹੀ ਹੈ | ਵਰਨਣਯੋਗ ਹੈ ਕਿ ਜੀਨਤ ਹੁਸੈਨ ਖੇਡਾਂ ਵਿਚ ਬੈਡਮਿੰਟਨ ਤੇ ਖੋ-ਖੋ ਵਿਚ ਸਟੇਟ ਲੈਵਲ ਦੀ ਖਿਡਾਰਨ ਵੀ ਹੈ | ਉਸ ਨੇ ਦੱਸਿਆ ਕਿ ਉਹ ਪੜ੍ਹ ਲਿਖ ਕੇ ਆਈ. ਏ. ਐਸ. ਅਫ਼ਸਰ ਬਣਨਾ ਚਾਹੁੰਦੀ ਹੈ | ਇਸ ਮੌਕੇ ਸੀਨੀਅਰ 'ਆਪ' ਆਗੂ ਸੁਨੀਲ ਚੌਹਾਨ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ |