ਕਪੂਰਥਲਾ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਨੰਬਰਦਾਰ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਅਗਵਾਈ 'ਚ ਐਸੋਸੀਏਸ਼ਨ ਦੇ ਆਗੂਆਂ ਨੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਨੰਬਰਦਾਰਾਂ ਦੇ ਮਾਣ ਭੱਤੇ 'ਚ ਵਾਧਾ ਕੀਤਾ ਜਾਵੇ, ਨੰਬਰਦਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਬਿਨ੍ਹਾਂ ਸ਼ਰਤ ਨੰਬਰਦਾਰ ਨਿਯੁਕਤ ਕੀਤਾ ਜਾਵੇ, ਨੰਬਰਦਾਰਾਂ ਨੂੰ ਤਹਿਸੀਲ ਪੱਧਰ 'ਤੇ ਬੈਠਣ ਲਈ ਕਮਰੇ ਦੀ ਵਿਵਸਥਾ, ਹਰਿਆਣਾ ਪੈਟਰਨ 'ਤੇ ਨੰਬਰਦਾਰਾਂ ਦਾ 5 ਲੱਖ ਰੁਪਏ ਦਾ ਸਿਹਤ ਬੀਮਾ ਕਰਵਾਉਣ ਤੇ ਬੱਸ ਕਿਰਾਇਆ ਮੁਆਫ਼ ਕਰਨ ਤੇ ਨੰਬਰਦਾਰਾਂ ਨੂੰ ਸ਼ਿਕਾਇਤ ਨਿਵਾਰਨ ਕਮੇਟੀਆਂ 'ਚ ਪ੍ਰਤੀਨਿਧਤਾ ਦਿੱਤੀ ਜਾਵੇ | ਡਿਪਟੀ ਕਮਿਸ਼ਨਰ ਨੇ ਮੰਗ-ਪੱਤਰ ਪ੍ਰਾਪਤ ਕਰਨ ਤੋਂ ਬਾਅਦ ਐਸੋਸੀਏਸ਼ਨ ਦੇ ਆਗੂਆਂ ਨੂੰ ਉਨ੍ਹਾਂ ਦੀਆਂ ਮੰਗਾਂ 'ਤੇ ਯੋਗ ਕਾਰਵਾਈ ਦਾ ਭਰੋਸਾ ਦਿਵਾਇਆ | ਜਰਨੈਲ ਸਿੰਘ ਬਾਜਵਾ ਨੇ ਦੱਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਨੰਬਰਦਾਰਾਂ ਦੀਆਂ ਲਟਕਦੀਆਂ ਮੰਗਾਂ ਸਰਕਾਰ ਬਣਨ ਉਪਰੰਤ ਪਹਿਲ ਦੇ ਆਧਾਰ 'ਤੇ ਅਮਲੀ ਰੂਪ ਦਿੱਤਾ ਜਾਵੇਗਾ ਤੇ ਹੁਣ ਸਰਕਾਰ ਦੇ ਰਾਜ ਦੇ ਚਾਰ ਵਰ੍ਹੇ ਬੀਤ ਜਾਣ ਦੇ ਬਾਵਜੂਦ ਨੰਬਰਦਾਰਾਂ ਦੀਆਂ ਮੰਗਾਂ ਨੂੰ ਬਿਲਕੁਲ ਅਣਗੌਲਿਆਂ ਕੀਤੇ ਜਾਣ ਕਾਰਨ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਸੁਰਜੀਤ ਸਿੰਘ ਦੋਲੋਵਾਲ, ਸੁਰਿੰਦਰ ਸਿੰਘ ਖਾਲੂ, ਗੁਰਬਖ਼ਸ਼ ਸਿੰਘ ਬਾਦਸ਼ਾਹਪੁਰ, ਕਮਲਜੀਤ ਸਿੰਘ ਖੈੜਾ ਦੋਨਾ, ਸੁੱਚਾ ਸਿੰਘ ਬੀਬੜੀ, ਗੁਰਮੀਤ ਸਿੰਘ ਹਮੀਰਾ, ਕੁਲਦੀਪ ਕੁਮਾਰ ਮੁਰਾਰ, ਸੁਖਵਿੰਦਰ ਸਿੰਘ ਡੋਗਰਾਂਵਾਲਾ, ਬਲਵਿੰਦਰ ਸਿੰਘ ਭੀਲਾ, ਅਸ਼ੋਕ ਕੁਮਾਰ ਕਪੂਰਥਲਾ, ਹਰਦੇਵ ਸਿੰਘ ਭੀਲਾ, ਬੂਟਾ ਸਿੰਘ ਠੀਕਰੀਵਾਲ, ਬਲਬੀਰ ਸਿੰਘ, ਕੇਵਲ ਸਿੰਘ, ਸਾਧੂ ਸਿੰਘ, ਹਰਭਜਨ ਸਿੰਘ ਫੂਲੇਵਾਲ, ਹਰਭਜਨ ਸਿੰਘ ਕਾਂਜਲੀ, ਤੇਜਪਾਲ ਸਿੰਘ ਵਡਾਲਾ, ਦੀਦਾਰ ਸਿੰਘ ਡੈਣਵਿੰਡ, ਸਤਨਾਮ ਸਿੰਘ ਗੋਸਲ, ਜਤਿੰਦਰ ਸਿੰਘ ਬਰਿੰਦਪੁਰ, ਬਚਿੱਤਰ ਸਿੰਘ ਧੁਆਂਖੇ ਜਗੀਰ, ਲਖਵਿੰਦਰ ਸਿੰਘ ਭਵਾਨੀਪੁਰ ਤੇ ਅਮਰੀਕ ਸਿੰਘ ਖੁਖਰੈਣ ਹਾਜ਼ਰ ਸਨ |