ਸੁਲਤਾਨਪੁਰ ਲੋਧੀ, 11 ਅਪ੍ਰੈਲ (ਨਰੇਸ਼ ਹੈਪੀ)-ਬਹੁਜਨ ਸਮਾਜ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਤੇ ਪ੍ਰਸਾਰ ਸਮੁੱਚੇ ਪੰਜਾਬ ਅੰਦਰ ਚਲਾਇਆ ਜਾ ਰਿਹਾ, ਜਿਸ ਨਾਲ ਪਾਰਟੀ ਨੂੰ ਹੋਰ ਬਲ ਮਿਲ ਰਿਹਾ ਹੈ | ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਅੱਲਾਦਾਦ ਚੱਕ ਦੇ ਸਰਪੰਚ ਬਾਲੀ ਰਾਮ ਦੇ ਗ੍ਰਹਿ ਵਿਖੇ ਵਿਚਾਰ ਵਟਾਂਦਰਾ ਕਰਦਿਆਂ ਕੀਤਾ | ਇਸ ਮੌਕੇ ਸਰਪੰਚ ਬਾਲੀ ਰਾਮ, ਧਰਮਪਾਲ ਮੁੱਛ ਸੁਲਤਾਨਪੁਰ ਰੂਰਲ ਚੰਡੀਗੜ੍ਹ ਬਸਤੀ ਨੂੰ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਿਲ ਕਰਦਿਆਂ ਪਾਰਟੀ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਕਰੀਮਪੁਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਪਾਰਟੀ 'ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ | ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰੇਕ ਆਗੂ ਤੇ ਵਰਕਰ ਨੂੰ ਪੂਰਾ ਬਣਦਾ ਮਾਨ ਸਨਮਾਨ ਮਿਲੇਗਾ | ਉਨ੍ਹਾਂ ਸਮੂਹ ਆਗੂਆਂ ਤੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਨੂੰ ਲਾਮਬੰਦ ਕਰਨ ਤਾਂ ਜੋ 2027 ਦੀਆਂ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਆਪਣਾ ਬਹੁਮਤ ਸਾਬਿਤ ਕਰ ਸਕੇ | ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ ਹਰਨਾਮਪੁਰ ਤੇ ਤਹਿਸੀਲ ਪ੍ਰਧਾਨ ਰਾਮ ਲਾਲ ਮਹੇ ਵਲੋਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦਾ ਪਾਵਨ ਨਗਰੀ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਇਸ ਮੌਕੇ ਰਾਕੇਸ਼ ਕੁਮਾਰ ਦਾਤਾਰਪੁਰੀ ਸਕੱਤਰ ਪੰਜਾਬ, ਲੇਖ ਰਾਜ ਜਮਾਲਪੁਰੀ ਫਗਵਾੜਾ, ਜਥੇਦਾਰ ਅਮਰਜੀਤ ਸਿੰਘ, ਹਰਿੰਦਰ ਸ਼ੀਤਲ, ਰਾਮ ਲਾਲ ਤਹਿਸੀਲ ਪ੍ਰਧਾਨ, ਪਰਗਟ ਸਿੰਘ ਸੰਧੂ, ਕਸ਼ਮੀਰ ਸਿੰਘ ਆਰ ਸੀ ਐਫ, ਵੇਦ ਪ੍ਰਕਾਸ਼, ਅਸ਼ੋਕ ਕੁਮਾਰ, ਭਗਵਾਨ ਦਾਸ ਨਾਹਰ ਆਦਿ ਸਮੇਤ ਬਸਪਾ ਵਰਕਰ ਸ਼ਾਮਿਲ ਸਨ |