ਢਿਲਵਾਂ, 12 ਅਪ੍ਰੈਲ (ਗੋਬਿੰਦ ਸੁਖੀਜਾ)-ਗੁਰੂ ਨਾਨਕ ਦੇਵ ਪਬਲਿਕ ਸਕੂਲ ਢਿਲਵਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਨਤੀਜੇ ਲੈ ਕੇ ਸਕੂਲ ਦਾ ਮਾਣ ਵਧਾਇਆ | ਸਕੂਲ ਦੇ ਪਿ੍ੰਸੀਪਲ ਰਾਜਨ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਅੱਠਵੀਂ ਜਮਾਤ ਦੇ ਵਿਦਿਆਰਥੀ ਵਸੀਮ ਅੰਸਾਰੀ ਨੇ ਪਹਿਲਾ, ਕਾਵਿਸ਼ ਖ਼ਾਨ ਨੇ ਦੂਜਾ ਅਤੇ ਅਦਿਤਿਆਵੀਰ ਸਿੰਘ ਤੇ ਅੰਸ਼ ਕੁਮਾਰ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਇਸ ਮੌਕੇ ਰਾਜਨ ਸ਼ਰਮਾ, ਮਨਜੀਤ ਕੌਰ, ਆਰਤੀ ਆਨੰਦ, ਪੂਜਾ ਵਰਮਾ, ਮਨਪ੍ਰੀਤ ਕੌਰ, ਪ੍ਰੀਆ ਆਦਿ ਸਟਾਫ਼ ਮੌਜੂਦ ਸੀ |