11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੀਰ ਬਾਬਾ ਬੁੱਢਣ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ ਅਜਿਹੇ ਮੇਲੇ ਸਾਡੇ ਸਭਿਆਚਾਰ ਦਾ ਪ੍ਰਤੀਕ ਹਨ-ਰਾਜੀਵ ਧੀਰ <br/>

Ad Position 21
No active advertisement
ਅਜੀਤ ਡੈਸਕ 13-04-2026
ਸੁਲਤਾਨਪੁਰ ਲੋਧੀ, 12 ਅਪ੍ਰੈਲ (ਨਰੇਸ਼ ਹੈਪੀ)-ਪੀਰ ਬਾਬਾ ਬੁੱਢਣ ਸ਼ਾਹ ਦਾ ਸਾਲਾਨਾ ਮੇਲਾ ਮੁਹੱਲਾ ਅਰੋੜਾ ਰਸਤਾ ਸੁਲਤਾਨਪੁਰ ਲੋਧੀ ਵਿਖੇ ਦਰਗਾਹ 'ਤੇ ਸ਼ਰਧਾ ਨਾਲ ਮਨਾਇਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਤੇ ਪ੍ਰਬੰਧਕ ਕਮੇਟੀ ਵਲੋਂ ਦਰਬਾਰ 'ਤੇ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ | ਪ੍ਰਧਾਨ ਰਜੀਵ ਧੀਰ ਨੇ ਸਮੂਹ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅਜਿਹੇ ਮਿਲੇ ਸਾਡੇ ਸੱਭਿਆਚਾਰ ਦਾ ਪ੍ਰਤੀਕ ਹਨ, ਇਸ ਲਈ ਸਾਨੂੰ ਇਹ ਮੇਲੇ ਮਿਲ ਕੇ ਮਨਾਉਣੇ ਚਾਹੀਦੇ ਹਨ | ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ | ਪ੍ਰਬੰਧਕ ਕਮੇਟੀ ਵਲੋਂ ਰਜੀਵ ਧੀਰ ਤੇ ਉਨ੍ਹਾਂ ਦੇ ਸਾਥੀਆਂ ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਦੀਪਕ ਕੁਮਾਰ ਦੀਪੂ, ਛਿੰਦਰਪਾਲ, ਜਤਿੰਦਰ ਸੇਠੀ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਮੁੱਖ ਪ੍ਰਬੰਧਕ ਪਰਵਿੰਦਰ ਸਿੰਘ ਢਿੱਲੋਂ, ਲਖਵਿੰਦਰ ਸਿੰਘ, ਦਲਜੀਤ ਸਿੰਘ ਨੋਨੀ ਢਿੱਲੋਂ, ਮਨਦੀਪ ਸਿੰਘ ਮੱਟੂ, ਘਨੱਈਆ ਲਾਲ, ਸੇਵਾਦਾਰ ਲਾਲੀ, ਅਰਸ਼ਦੀਪ ਸਿੰਘ, ਮਨਿੰਦਰ ਸਿੰਘ, ਗੁਰਦੀਪ ਸਿੰਘ ਕਾਲਾ, ਮਨਜੀਤ ਸਿੰਘ ਸੋਨੀ, ਬਲਜੀਤ ਸਿੰਘ ਬੱਲੂ, ਗੁਰਲਾਲ ਸਿੰਘ, ਛਬੀ, ਅਲੰਕਾਰ ਪਸਰੀਚਾ, ਜਗਮੋਹਨ ਸਿੰਘ ਯੂ. ਕੇ., ਪੁਨੀਤ ਸਿੰਘ ਢਿੱਲੋਂ, ਹਰਜੀਤ ਸਿੰਘ, ਸੰਦੀਪ ਸਿੰਘ ਯੂ. ਐਸ. ਏ., ਅਨਮੋਲ ਸਿੰਘ ਢਿੱਲੋਂ, ਗੁਰਦੇਵ ਸਿੰਘ, ਪਰਮਜੀਤ ਸਿੰਘ, ਰਾਜਨਬੀਰ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਕਾਲਜ ਫ਼ਾਰ ਵੁਮੈਨ 'ਚ ਸੀਨੀਅਰਜ਼ ਨੂੰ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਗੁਰਦੁਆਰਾ ਸੁਖ ਸਾਗਰ (ਬੇਰੀਆਂ ਵਾਲਾ) ਰਾਜਪੁਰ ਵਿਖੇ ਭਲਕੇ ਮਨਾਇਆ ਜਾਵੇਗਾ ਖ਼ਾਲਸੇ ਦਾ ਸਿਰਜਣਾ ਦਿਵਸ <br/>
Ad Position 24