10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਾਬਕਾ ਸਰਪੰਚ ਕੁਲਦੀਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 13-04-2026
ਡਡਵਿੰਡੀ, 12 ਅਪ੍ਰੈਲ (ਦਿਲਬਾਗ ਸਿੰਘ ਝੰਡ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਪਿੰਡ ਡਡਵਿੰਡੀ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰਕ ਮੈਂਬਰਾਂ ਵਲੋਂ ਧਾਰਮਿਕ ਸਮਾਗਮ ਕਰਵਾਇਆ, ਜਿਸ 'ਚ ਸਭ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ | ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਭਾਈ ਰਵਿੰਦਰ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਕੁਲਦੀਪ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਆਈ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਪ੍ਰੋਫੈਸਰ ਆਸਾ ਸਿੰਘ ਘੁੰਮਣ ਨੇ ਕਿਹਾ ਕਿ ਕੁਲਦੀਪ ਸਿੰਘ ਦੇ ਇਸ ਫ਼ਾਨੀ ਸੰਸਾਰ ਤੋਂ ਚਲੇ ਜਾਣ ਨਾਲ ਜਿਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਮਾਜ ਵਿਚ ਵੀ ਇਕ ਚੰਗੇ ਇਨਸਾਨ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ | ਇਸ ਮੌਕੇ ਕੁਲਦੀਪ ਸਿੰਘ ਦੀ ਪਤਨੀ ਸਰਬਜੀਤ ਕੌਰ, ਬੇਟਾ ਗੁਰਪ੍ਰੀਤ ਸਿੰਘ, ਬੇਟੀ ਰਮਨਦੀਪ ਕੌਰ, ਭਰਾ ਜਸਵਿੰਦਰ ਸਿੰਘ ਜੱਸੀ ਤੇ ਰੇਸ਼ਮ ਸਿੰਘ ਤੋਂ ਇਲਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਪ੍ਰੋਫੈਸਰ ਆਸਾ ਸਿੰਘ ਘੁੰਮਣ, ਪ੍ਰੋਫੈਸਰ ਰੌਸ਼ਨ ਖੈੜਾ, ਪ੍ਰੋਫੈਸਰ ਬਲਦੇਵ ਸਿੰਘ ਟੀਟਾ, ਪ੍ਰੋਫੈਸਰ ਅਮਨਦੀਪ ਸਿੰਘ ਖੈੜਾ, ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ, ਸਵਰਨ ਸਿੰਘ ਖ਼ਾਲਸਾ, ਅਵਤਾਰ ਸਿੰਘ ਮੀਰੇ, ਕੰਵਲਨੈਣ ਸਿੰਘ ਕੇਨੀ, ਸੁਖਵਿੰਦਰ ਸਿੰਘ ਘੀਣਾ, ਬਲਵਿੰਦਰ ਸਿੰਘ ਬਿੰਦਾ, ਅਮੋਲਕ ਸਿੰਘ, ਕਮਲਜੀਤ ਸਿੰਘ ਬੱਬੂ, ਸੁਖਜਿੰਦਰ ਸਿੰਘ ਸੋਨੰੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਬਲਦੇਵ ਸਿੰਘ ਰੰਗੀਲਪੁਰ, ਪੀ ਏ ਬਲਜਿੰਦਰ ਸਿੰਘ, ਸ਼ੇਰੇ ਪੰਜਾਬ ਕਬੱਡੀ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ, ਰਣਧੀਰ ਸਿੰਘ ਧੀਰਾ, ਨਿਰਮਲ ਸਿੰਘ ਹੁੰਦਲ, ਪਿਆਰਾ ਸਿੰਘ ਪਾਜੀਆਂ, ਹਰਜਿੰਦਰ ਸਿੰਘ ਮਿਕਸ ਗੈਸ ਵਾਲੇ, ਰਣਜੀਤ ਸਿੰਘ ਸ਼ਕਤੀਮਾਨ ਵਾਲੇ, ਕੋਚ ਸਮਿੱਤਰ ਸਿੰਘ, ਰਵਿੰਦਰ ਸਿੰਘ ਰਵੀ ਪਿੱਥੋਰਾਹਲ, ਰਣਜੀਤ ਸਿੰਘ ਰਾਣਾ, ਰਾਜ ਬਹਾਦਰ ਸਿੰਘ, ਲੇਖਕ ਬਲਬੀਰ ਸਿੰਘ ਸੰਧਾ, ਰਣਜੀਤ ਸਿੰਘ ਪਦਮ, ਜਗਦੀਸ਼ ਕੁਮਾਰ, ਸਰਪੰਚ ਅਵਤਾਰ ਸਿੰਘ ਭੌਰ, ਅਮਨਦੀਪ ਸਿੰਘ ਮਾਛੀ ਜੋਆ, ਬਲਵਿੰਦਰ ਸਿੰਘ ਸੰਧਾ, ਰਣਜੀਤ ਸਿੰਘ ਫੂਡ ਕੈਫ਼ੇ, ਮੋਹਨ ਸਿੰਘ, ਹਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਨਾਮੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਤਪੁਰ, ਭੁੱਲਰ ਤੇ ਪੰਨੂ ਨੂੰ ਬਲਾਕ ਪ੍ਰਧਾਨ ਬਣਾਉਣ 'ਤੇ ਹਾਈਕਮਾਨ ਦਾ ਧੰਨਵਾਦ <br/> ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਟਿੱਬਾ ਮੰਡੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ <br/...
Ad Position 24