10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਸਾਖੀ ਮੌਕੇ ਬੇਗੋਵਾਲ 'ਚ ਕਬੱਡੀ ਟੂਰਨਾਮੈਂਟ ਕੱਲ੍ਹ, ਤਿਆਰੀਆਂ ਜ਼ੋਰਾਂ 'ਤੇ <br/>

Ad Position 21
No active advertisement
ਅਜੀਤ ਡੈਸਕ 13-04-2026
ਬੇਗੋਵਾਲ, 12 ਅਪ੍ਰੈਲ (ਸੁਖਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੇਗੋਵਾਲ ਵਲੋਂ ਪ੍ਰਧਾਨ ਡੀ. ਐਸ. ਪੀ. ਅਵਤਾਰ ਸਿੰਘ ਦੀ ਅਗਵਾਈ ਹੇਠ 24ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਵਿਸਾਖੀ ਮੌਕੇ 14 ਅਪ੍ਰੈਲ ਨੂੰ ਸੰਤ ਪ੍ਰੇਮ ਸਿੰਘ ਖ਼ਾਲਸਾ ਸਕੂਲ ਬੇਗੋਵਾਲ ਦੀ ਗਰਾਊਾਡ 'ਚ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪਿ੍ੰਸੀਪਲ ਸੇਵਾ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਸੰਬੰਧੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦਾ ਉਦਘਾਟਨ ਯੁਵਰਾਜ ਭੁਪਿੰਦਰ ਸਿੰਘ ਤੇ ਸਤਪਾਲ ਸਿੰਘ ਰਿੱਚੀ ਸਾਂਝੇ ਤੌਰ 'ਤੇ ਕਰਨਗੇ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ 'ਚ ਵੱਡੀਆਂ ਕਲੱਬਾਂ ਦੀਆਂ ਟੀਮਾਂ ਵਿਚ ਦਿਲ ਖਿਚਵੇਂ ਤੇ ਫਸਵੇਂ ਮੈਚ ਕਰਵਾਏ ਜਾਣਗੇ ਤੇ ਟੂਰਨਾਮੈਂਟ ਦੌਰਾਨ ਸੱਭਿਆਚਾਰਕ ਝਲਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਕਰਨਗੇ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ, ਪਿ੍ੰਸੀਪਲ ਸੇਵਾ ਸਿੰਘ, ਪ੍ਰਧਾਨ ਸਿੰਘ, ਜਰਨੈਲ ਸਿੰਘ ਯੂ. ਐਸ. ਏ., ਸਵਰਨ ਸਿੰਘ ਮਹੰਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਭਗਤਪੁਰ, ਭੁੱਲਰ ਤੇ ਪੰਨੂ ਨੂੰ ਬਲਾਕ ਪ੍ਰਧਾਨ ਬਣਾਉਣ 'ਤੇ ਹਾਈਕਮਾਨ ਦਾ ਧੰਨਵਾਦ <br/>
Ad Position 24