10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰਦੁਆਰਾ ਬਾਬਾ ਕਾਹਨ ਦਾਸ ਵਿਖੇ ਮੁਫ਼ਤ ਅੱਖਾਂ ਦੇ ਕੈਂਪ ਦੌਰਾਨ 76 ਮਰੀਜ਼ਾਂ ਦੇ ਲੈਂਜ਼ ਪਾਏ <br/>

Ad Position 21
No active advertisement
ਅਜੀਤ ਡੈਸਕ 13-04-2026
ਕਾਲਾ ਸੰਘਿਆਂ, 12 ਅਪ੍ਰੈਲ (ਬਲਜੀਤ ਸਿੰਘ ਸੰਘਾ)-ਸਥਾਨਕ ਗੁਰਦੁਆਰਾ ਬਾਬਾ ਕਾਹਨ ਦਾਸ ਜੀ ਵਿਖੇ ਸਵ. ਸਰਦਾਰਨੀ ਊਧਮ ਕੌਰ ਆਈਤਾਨ ਅਤੇ ਸਵ. ਅਮਰ ਸਿੰਘ ਆਈਤਾਨ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਜਗਤਾਰ ਸਿੰਘ, ਸੱਜਣ ਸਿੰਘ, ਸੁਖਦੇਵ ਸਿੰਘ (ਤਿੰਨੋਂ ਲੰਡਨ ਨਿਵਾਸੀ) ਤੇ ਸਮੂਹ ਪਰਿਵਾਰ ਵਲੋਂ ਲਾਇਨਜ਼ ਕਲੱਬ ਆਦਮਪੁਰ ਦੋਆਬਾ ਤੇ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਆਦਮਪੁਰ ਦੀ ਦੇਖ-ਰੇਖ ਹੇਠ ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ, ਜਿਸ ਦੌਰਾਨ 335 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਜਦਕਿ 76 ਮਰੀਜ਼ਾਂ ਦੀਆਂ ਅੱਖਾਂ 'ਚ ਲੈਨਜ਼ ਪਾਉਣ ਦੇ ਸਫਲ ਆਪੇ੍ਰਸ਼ਨ ਕੀਤੇ ਗਏ | ਦਵਾਈਆਂ ਤੇ 225 ਲੋਕਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਅੱਖਾਂ ਦੀ ਰੌਸ਼ਨੀ ਦੇਣਾ ਵੱਡਾ ਕਾਰਜ ਹੈ ਇਸ ਵਡੇਰੇ ਯਤਨ ਲਈ ਆਈਤਾਨ ਪਰਿਵਾਰ ਵਧਾਈ ਦਾ ਪਾਤਰ ਹੈ | ਇਸ ਮੌਕੇ ਜਗਤਾਰ ਸਿੰਘ ਆਈਤਨ, ਸੱਜਣ ਸਿੰਘ ਆਈਤਾਨ, ਬੀਬੀ ਹਰਬੰਸ ਕੌਰ, ਸਿਮਰ ਕੌਰ ਮੱਲੀਆਂ, ਬਲਵਿੰਦਰ ਕੌਰ, ਮੁਕੇਸ਼ ਭੋਪਾਲ, ਅਮਨ ਭੋਪਾਲ, ਨਿਰਮਲਾ ਆਈਤਾਨ, ਸੁਨੀਤਾ ਆਈਤਾਨ, ਪਰਮਜੀਤ ਸਿੰਘ ਬੱਸਣ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦਵਾਰਾ ਬਾਬਾ ਕਾਹਨ ਦਾਸ ਜੀ, ਕਸ਼ਮੀਰ ਸਿੰਘ ਆਈਤਾਨ, ਹੈਪੀ ਆਈਤਨ, ਡਾ. ਵੇਦ ਪ੍ਰਕਸ਼ ਵਾਸਦੇਵ, ਕੁਲਵਿੰਦਰ ਸਿੰਘ ਚਾਹਲ ਭਾਣੋਲੰਗਾ, ਗਤਕਾ ਕੋਚ ਨਰਿੰਦਰ ਸਿੰਘ ਸੰਘਾ, ਹਰਵਿੰਦਰ ਸਿੰਘ ਬਿੱਲੂ ਸੰਘਾ, ਜਗਰੂਪ ਸਿੰਘ ਸੋਨੂੰ, ਡਾ. ਬਲਰਾਮ ਸ਼ਰਮਾ, ਡਾ. ਬਲਕਾਰ ਸਿੰਘ ਲਾਲਕਾ, ਜਸਵਿੰਦਰ ਚਾਂਦ, ਪਵਿੱਤਰ ਪਿੱਤਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਦੇ ਭਾਈ ਘਨੱਈਆ ਸੇਵਾ ਸਿਮਰਨ ਕੇਂਦਰ ਵਿਖੇ ਸਮਾਗਮ ਕੱਲ੍ਹ <br/> ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਕੱਲ੍ਹ ਮਨਾਇਆ ਜਾਵੇਗਾ-ਬਾਬਾ ਲੀਡਰ ਸਿੰਘ
Ad Position 24