12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੰਜਾਬ ਸਰਕਾਰ ਵਲੋਂ ਬੇਅਦਬੀ ਸੰਬੰਧੀ ਸੋਧ ਬਿੱਲ ਪਾਸ ਕਰਨਾ ਇਤਿਹਾਸਿਕ ਫ਼ੈਸਲਾ-ਸੰਧਾ, ਮਨਿਆਲਾ <br/>

Ad Position 21
No active advertisement
ਅਜੀਤ ਡੈਸਕ 15-04-2026
ਡਡਵਿੰਡੀ, 14 ਅਪ੍ਰੈਲ (ਦਿਲਬਾਗ ਸਿੰਘ ਝੰਡ)-ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਸੰਧਾ, ਸਰਪੰਚ ਹਰਜਿੰਦਰ ਸਿੰਘ ਮਨਿਆਲਾ ਤੇ 'ਆਪ' ਆਗੂ ਸੁਖਦੇਵ ਸਿੰਘ ਸੰਧਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਵਿਚ ਬੇਅਦਬੀਆਂ ਦੇ ਦੋਸ਼ੀਆਂ ਲਈ ਸਜਾਵਾਂ ਸਬੰਧੀ ਨਵੀਆਂ ਧਰਾਵਾਂ ਜੋੜਨ ਲਈ ਸੋਧ ਬਿੱਲ ਨੂੰ ਪਾਸ ਕਰਕੇ ਇਤਿਹਾਸਿਕ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਲਿਆਂਦੇ ਗਏ ਇਸ ਨਵੇਂ ਬਿੱਲ ਦੀ ਬਦੌਲਤ ਹੁਣ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਬਾਰੇ ਨਹੀਂ ਸੋਚ ਸਕਦਾ | ਉਨ੍ਹਾਂ ਕਿਹਾ ਕਿ ਹੁਣ ਕੇਵਲ ਦੋਸ਼ੀ ਹੀ ਨਹੀਂ ਸਗੋਂ ਸਾਜ਼ਿਸ਼ ਕਰਤਾ 'ਤੇ ਵੀ ਬਰਾਬਰ ਇਸੇ ਕਾਨੂੰਨ ਤਹਿਤ ਕਾਰਵਾਈ ਹੋਵੇਗੀ ਤੇ ਇਸ ਕਾਨੂੰਨ ਹੇਠ ਅਜਿਹੇ ਦੋਸ਼ ਵਿਚ ਜ਼ਮਾਨਤ ਨਹੀਂ ਹੋ ਸਕੇਗੀ ਤੇ ਉਮਰ ਭਰ ਲਈ ਕੈਦ ਅਤੇ ਵੱਡੇ ਜੁਰਮਾਨੇ ਹੋਣਗੇ | ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਮੰਦਬੁੱਧੀ ਦਾ ਬਹਾਨਾ ਲਗਾ ਕੇ ਛੁੱਟ ਨਹੀਂ ਸਕਦਾ ਸਗੋਂ ਪੂਰਾ ਮੈਡੀਕਲ ਟੈੱਸਟ ਹੋਣ ਮਗਰੋਂ ਉਸ ਦੇ ਮਾਪਿਆਂ ਜਾਂ ਸੰਭਾਲਣ ਵਾਲਿਆਂ 'ਤੇ ਪੂਰੀ ਕਾਨੂੰਨੀ ਕਾਰਵਾਈ ਹੋਇਆ ਕਰੇਗੀ ਜੋ ਕਿ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਖ਼ਤ ਕਾਨੂੰਨ ਬਣਾਉਣੇ ਪੰਜਾਬ ਵਿਚ ਬਹੁਤ ਲਾਜ਼ਮੀ ਹਨ |

Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਰਾਮ ਕਿਸ਼ਨ ਦੇ ਗ੍ਰਹਿ ਵਿਖੇ ਪਹੁੰਚੇ ਸੰਤੋਸ਼ ਚੌਧਰੀ ਪਿੰਡ ਭੁੱਲਾਰਾਈ ਵਿਖੇ ਪਹੁੰਚ ਕੇ ਬਾਬਾ ਸਾਹਿਬ ਦੀ ਫ਼ੋ... ਅਗਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਖ਼ਾਲਸਾ ਪੰਥ ਤੇ ਵਿਸਾਖੀ ਦਾ ਦਿਹਾੜਾ ਮਨਾਇਆ <br/>
Ad Position 24