ਕਾਲਾ ਸੰਘਿਆਂ, 15 ਅਪ੍ਰੈਲ (ਬਲਜੀਤ ਸਿੰਘ ਸੰਘਾ)-ਮੌਸਮ ਦੀ ਕਰਵੱਟ ਦੇ ਬਾਅਦ ਕਿਸਾਨ ਦੁਬਾਰਾ ਹੌਸਲੇ ਵਿਚ ਪਾਏ ਜਾ ਰਹੇ ਹਨ | ਕੁੱਝ ਕੁ ਦਿਨਾਂ ਦੀ ਧੁੱਪ ਨੇ ਹੀ ਕਣਕ ਨੂੰ ਵਾਢੀ ਯੋਗ ਬਣਾ ਦਿੱਤਾ ਹੈ | ਸਥਾਨਕ ਕਸਬੇ ਦੀ ਦਾਣਾ ਮੰਡੀ ਵਿਖੇ ਬੀਤੀ ਕੱਲ੍ਹ ਤੋਂ ਕਣਕ ਦੀ ਆਮਦ ਸ਼ੁਰੂ ਹੋਈ ਹੈ | ਪਰ ਹੁਣ ਤੱਕ 10/12 ਢੇਰੀਆਂ ਕਣਕ ਹੀ ਮੰਡੀ ਵਿਚ ਪਹੁੰਚੀ ਹੈ | ਜਿਸ ਦੀ ਸਰਕਾਰੀ ਖ਼ਰੀਦ ਅੱਜ ਸ਼ੁਰੂ ਕਰ ਦਿੱਤੀ ਗਈ ਦੱਸੀ ਜਾਂਦੀ ਹੈ | ਸਰਕਾਰ ਦੀ ਪਨਸਪ ਏਜੰਸੀ ਵੱਲੋਂ 150 ਕੁਇੰਟਲ ਦੇ ਕਰੀਬ ਕਣਕ ਅੱਜ ਖ਼ਰੀਦੀ ਗਈ ਹੈ |