14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਿਸ਼ਵ ਧਰਤੀ ਦਿਵਸ 'ਤੇ ਧਰਤੀ ਮਾਂ ਦਾ ਧੰਨਵਾਦ ਤੇ ਮੁਆਫ਼ੀ ਮੰਗਣ ਦਾ ਦਿਨ-ਸੰਤ ਸੀਚੇਵਾਲ <br/>

Ad Position 21
No active advertisement
ਅਜੀਤ ਡੈਸਕ 22-04-2026
ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਦੁਨੀਆ ਭਰ ਵਿਚ ਹਰ ਸਾਲ 22 ਅਪ੍ਰੈਲ ਨੂੰ ਮਨਾਏ ਜਾਂਦੇ 'ਵਿਸ਼ਵ ਧਰਤੀ ਦਿਵਸ' ਦੀ ਪੂਰਬ ਸੰਧਿਆ ਮੌਕੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੁੱਖਤਾ ਨੂੰ ਸਾਡੀ ਤਾਕਤ–ਸਾਡਾ ਗ੍ਰਹਿ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਧਰਤੀ ਮਾਂ ਨੇ ਲੱਖਾਂ ਸਾਲਾਂ ਤੋਂ ਮਨੁੱਖ ਨੂੰ ਬੇਹਿਸਾਬ ਕੁਦਰਤੀ ਸੰਸਾਧਨ ਬਖ਼ਸ਼ੇ ਹਨ, ਇਸ ਲਈ ਸਾਨੂੰ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ | ਨਾਲ ਹੀ ਮਨੁੱਖ ਵਲੋਂ ਕੀਤੇ ਗਏ ਪ੍ਰਦੂਸ਼ਣ ਤੇ ਤਬਾਹੀ ਲਈ ਇਸ ਪਵਿੱਤਰ ਦਿਨ 'ਤੇ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ | ਸੰਤ ਸੀਚੇਵਾਲ ਨੇ ਮਨੁੱਖ ਜਾਤੀ ਨੂੰ ਆਪਣੀ ਹੋਂਦ ਬਚਾਉਣ ਲਈ ਸਚੇਤ ਕਰਦਿਆਂ ਕਿਹਾ, 'ਆਓ ਅਸੀਂ ਧਰਤੀ ਮਾਂ ਦੇ ਸਰਬਣ ਪੁੱਤ ਬਣੀਏ ਅਤੇ ਉਸਦੀ ਸੇਵਾ ਕਰੀਏ |' ਉਨ੍ਹਾਂ ਦੱਸਿਆ ਕਿ ਧਰਤੀ ਗ੍ਰਹਿ ਹੀ ਸਾਡੀ ਅਸਲ ਤਾਕਤ ਹੈ, ਕਿਉਂਕਿ ਹਵਾ, ਪਾਣੀ ਅਤੇ ਮਿੱਟੀ ਮਨੁੱਖੀ ਜੀਵਨ ਦੇ ਮੁੱਖ ਆਧਾਰ ਹਨ | ਉਨ੍ਹਾਂ ਕਿਹਾ ਕਿ ਇਸ ਬ੍ਰਹਿਮੰਡ ਵਿਚ ਧਰਤੀ ਹੀ ਇਕੋ ਇਕ ਐਸਾ ਗ੍ਰਹਿ ਹੈ ਜਿਥੇ ਮਨੁੱਖੀ ਜੀਵਨ, ਪਾਣੀ ਤੇ ਬਨਸਪਤੀ ਮੌਜੂਦ ਹੈ | ਹੋਰ ਗ੍ਰਹਿਆਂ 'ਤੇ ਖੋਜ ਜਾਰੀ ਹੈ, ਪਰ ਅਜੇ ਤੱਕ ਧਰਤੀ ਵਰਗੀਆਂ ਸੁਵਿਧਾਵਾਂ ਕਿਤੇ ਨਹੀਂ ਮਿਲੀਆਂ | ਸੰਤ ਸੀਚੇਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਵੱਧ ਰਹੀ ਆਲਮੀ ਤਪਸ਼ ਮਨੁੱਖਤਾ ਲਈ ਵੱਡਾ ਖ਼ਤਰਾ ਬਣ ਰਹੀ ਹੈ | ਧਰਤੀ ਨੂੰ ਠੰਢਕ ਪਹੁੰਚਾਉਣ ਲਈ ਵੱਡੇ ਪੱਧਰ 'ਤੇ ਬੂਟੇ ਲਗਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਧਰਤੀ ਮਾਂ ਸਾਡੀ ਮਾਂ ਦੀ ਵੀ ਮਾਂ ਹੈ, ਇਸ ਲਈ ਉਸਦਾ ਸਤਿਕਾਰ ਤੇ ਸੰਭਾਲ ਸਾਡੀ ਜ਼ਿੰਮੇਵਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਯਾਸਮੀਨ ਨੇ 98.4 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਕੀਤਾ ਪ੍ਰਾਪਤ ਸਮਾਜ ਅੰਦਰ ਧੀਆਂ ਕਿਸੇ ਤੋਂ ਘੱਟ ਨਹੀਂ ਹਨ-ਰਾਣਾ <... ਅਗਲੀ ਖ਼ਬਰ ਮੀਰੀ ਪੀਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਨੂਰਪ੍ਰੀਤ ਕੌਰ ਨੇ ਮੈਰਿਟ 'ਚ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਨਾਂਅ ਕੀਤਾ ਰੌਸ਼ਨ...
Ad Position 24