04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਬੰਗੜ ਪਰਿਵਾਰ ਨੇ ਬੱਚਿਆਂ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਖਲਵਾੜਾ ਨੂੰ ਭੇਟ ਕੀਤੇ ਏ.ਸੀ. ਤੇ ਪੱਖੇ <br/>

Ad Position 21
No active advertisement
ਅਜੀਤ ਡੈਸਕ 23-04-2026
ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਖਲਵਾੜਾ, 22 ਅਪ੍ਰੈਲ (ਮਨਦੀਪ ਸਿੰਘ ਸੰਧੂ)-ਅਮਰਜੀਤ ਸਿੰਘ ਬੰਗੜ ਰੂਰਲ ਮੈਡੀਕਲ ਅਫ਼ਸਰ ਭੁੱਲਾਰਾਈ ਅਤੇ ਉਨ੍ਹਾਂ ਦੀ ਧਰਮ ਪਤਨੀ ਪਰਵੀਨ ਬੰਗੜ ਸਰਕਾਰੀ ਟੀਚਰ ਨੇ ਆਪਣੇ ਪੁੱਤਰਾਂ ਦਿਵਿਯਮ ਸਿੰਘ ਬੰਗੜ ਅਤੇ ਦਿਵਾਂਸ਼ ਸਿੰਘ ਬੰਗੜ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਖਲਵਾੜਾ ਤਹਿਸੀਲ ਫਗਵਾੜਾ ਨੂੰ ਇੱਕ ਏ.ਸੀ. ਅਤੇ 6 ਪੱਖੇ ਛੱਤ ਵਾਲੇ ਭੇਟ ਕੀਤੇ | ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਦੇ ਨਾਲ ਆਪਣੇ ਦੋਵੇਂ ਬੱਚਿਆਂ ਦੇ ਜਨਮ ਦਿਨ ਦਾ ਕੇਕ ਕੱਟਿਆ ਅਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਪਰਿਵਾਰ ਵਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਸਟਾਫ਼ ਦੀ ਸਹੂਲਤ ਲਈ ਪਹਿਲਾਂ ਵੀ ਕਾਫ਼ੀ ਉਪਰਾਲੇ ਕੀਤੇ ਗਏ ਹਨ | ਇਸ ਸਕੂਲ ਨੂੰ ਵੀ ਪਹਿਲਾਂ ਏ.ਸੀ. ਭੇਟ ਕੀਤਾ ਗਿਆ ਸੀ ਪਰ ਸਕੂਲ ਦੀ ਜ਼ਰੂਰਤ ਨੂੰ ਦੇਖਦੇ ਹੋਏ ਅੱਜ 6 ਪੱਖਿਆਂ ਦੇ ਨਾਲ ਇੱਕ ਹੋਰ ਏ.ਸੀ. ਦਿੱਤਾ ਗਿਆ ਹੈ | ਇਸ ਦੌਰਾਨ ਸਕੂਲ ਇੰਚਾਰਜ ਜਸਬੀਰ ਲਾਲ ਨੇ ਬੰਗੜ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਇੰਦਰਜੀਤ ਕੌਰ, ਸੁਖਵੀਰ ਕੌਰ, ਹਰਪ੍ਰੀਤ ਕੌਰ, ਪ੍ਰਭਜੋਤ ਕੌਰ, ਹਰਪ੍ਰੀਤ ਕੌਰ ਖਲਵਾੜਾ, ਸੁਨੀਤਾ ਰਾਣੀ, ਪਰਮਜੀਤ ਕੌਰ, ਸੰਤੋਸ਼ ਰਾਣੀ, ਗੁਰਦੇਵ ਕੌਰ, ਐਸ.ਐਮ.ਸੀ. ਚੇਅਰਮੈਨ ਸੁਖਬੀਰ ਕੌਰ, ਰਾਜਵੀਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸੰਗਤ ਸਿੰਘ ਦੇ ਜਨਮ ਦਿਵਸ ਸੰਬੰਧੀ ਗੁਰਮਤਿ ਸਮਾਗਮ 26 ਨੂੰ ਅਗਲੀ ਖ਼ਬਰ ਦਾਣਾ ਮੰਡੀ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Ad Position 24