04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਬੀਬੀਆਂ ਦੀ ਇਕਾਈ ਦਾ ਗਠਨ

Ad Position 21
No active advertisement
ਪਿੰਡ ਇਬਰਾਹੀਮਵਾਲ ਵਿਖੇ ਬੀਬੀਆਂ ਦੀ ਇਕਾਈ ਦੇ ਗਠਨ ਮੌਕੇ ਹੋਈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਦਾ ਦਿ੍ਸ਼ | ਤਸਵੀਰ : ਰਘਬਿੰਦਰ ਸਿੰਘ <br/> 23-04-2026
ਨਡਾਲਾ, 22 ਅਪ੍ਰੈਲ (ਰਘਬਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਪਿੰਡ ਇਬਰਾਹੀਮਵਾਲ ਵਿਖੇ ਇਕ ਮੀਟਿੰਗ ਜ਼ੋਨ ਕਾਰਜਕਾਰੀ ਪ੍ਰਧਾਨ ਬਲਾਕਾ ਸਿੰਘ, ਜ਼ੋਨ ਸਕੱਤਰ ਸੂਬੇਦਾਰ ਜਸਵੰਤ ਸਿੰਘ, ਜ਼ੋਨ ਆਗੂ ਕਮਲਜੀਤ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ, ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ,ਜ਼ਿਲ੍ਹਾ ਆਗੂ ਬੀਬੀ ਨਿਰਮਲ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਲੋਕ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਜਿਸ ਨਾਲ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਿਚ ਲੱਗੀਆਂ ਹੋਈਆਂ ਹਨ | ਸਰਕਾਰ ਵਲੋਂ ਬਿਜਲੀ ਸੋਧ ਐਕਟ, ਬੀਜ ਐਕਟ, ਮਨਰੇਗਾ ਐਕਟ ਦੀ ਬਹਾਲੀ ਸਮੇਤ ਹੋਰ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਉਪਰੰਤ ਬੀਬੀਆਂ ਦੀ ਕਮੇਟੀ ਦਾ ਪੁਨਰਗਠਨ ਕੀਤਾ ਗਿਆ | ਜਿਸ ਵਿਚ ਬੀਬੀ ਜਗੀਰ ਕੌਰ ਪ੍ਰਧਾਨ, ਸਕੱਤਰ ਸੁਰਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਸਤਵਿੰਦਰ ਕੌਰ, ਮੀਤ ਪ੍ਰਧਾਨ ਪਰਮਜੀਤ ਕੌਰ, ਮੀਤ ਸਕੱਤਰ ਬਲਜੀਤ ਕੌਰ, ਮੀਤ ਖ਼ਜ਼ਾਨਚੀ ਬਿਮਲ ਕੌਰ, ਮੈਂਬਰ ਰਜਵੰਤ ਕੌਰ, ਮੈਂਬਰ ਲਖਵਿੰਦਰ ਕੌਰ, ਕੈਲਾਸ਼ ਕੌਰ, ਸਤਵਿੰਦਰ ਕੌਰ, ਨਵਨੀਤ ਕੌਰ, ਕੁਲਜੀਤ ਕੌਰ, ਹਰਜੀਤ ਕੌਰ, ਬਲਜਿੰਦਰ ਕੌਰ, ਹਰਜੀਤ ਕੌਰ, ਰਾਜਵਿੰਦਰ ਕੌਰ, ਧਰਮ ਕੌਰ, ਨਰਿੰਦਰ ਕੌਰ ਮੈਂਬਰ ਚੁਣੇ ਗਏ | ਨਵੇਂ ਚੁਣੇ ਗਏ ਮੈਂਬਰਾਂ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਜਥੇਬੰਦੀ ਦੇ ਹਰ ਸੰਘਰਸ਼ ਵਿਚ ਵੱਧ ਚੜ ਕੇ ਹਿੱਸਾ ਲੈਣਗੇ | ਇਸ ਮੌਕੇ ਜ਼ੋਨ ਆਗੂ ਰਣਜੀਤ ਸਿੰਘ, ਜ਼ੋਨ ਆਗੂ ਬੀਬੀ ਬਲਵਿੰਦਰ ਕੌਰ, ਗੁਰਮੀਤ ਕੌਰ, ਜ਼ੋਨ ਆਗੂ ਬੀਬੀ ਜੋਗਿੰਦਰ ਕੌਰ, ਜ਼ੋਨ ਆਗੂ ਬੀਬੀ ਮਨਜੀਤ ਕੌਰ,ਜ਼ੋਨ ਆਗੂ ਬੀਬੀ ਰੁਪਿੰਦਰ ਕੌਰ, ਬਲਵਿੰਦਰ ਸਿੰਘ,ਸੁਖਦੇਵ ਸਿੰਘ ਭਿੰਡਰ, ਇਕਾਈ ਪੈੱ੍ਰਸ ਸਕੱਤਰ ਅਮਰਜੀਤ ਸਿੰਘ ਭਿੰਡਰ, ਗਗਨਪ੍ਰੀਤ ਸਿੰਘ, ਜਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਬੀਬੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਲ ਵਿਆਹ ਰੋਕਥਾਮ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਮਿਡ-ਡੇ-ਮੀਲ ਵਰਕਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ-ਮਮਤਾ ਸੈਦਪੁਰ
Ad Position 24