ਸੁਲਤਾਨਪੁਰ ਲੋਧੀ, 22 ਅਪ੍ਰੈਲ (ਨਰੇਸ਼ ਹੈਪੀ)-ਸਾਫ਼ ਸੁਥਰੀ ਧਰਤੀ ਅਤੇ ਹਵਾ ਪਾਣੀ ਹੀ ਮਨੁੱਖ ਦੇ ਜੀਵਨ ਦਾ ਆਧਾਰ ਹਨ, ਜੇ ਕਰ ਸਾਡੀ ਧਰਤੀ ਹਰੀ ਭਰੀ ਤੇ ਖ਼ੁਸ਼ਹਾਲ ਹੋਵੇਗੀ ਤਾਂ ਹੀ ਜਨਜੀਵਨ ਖ਼ੁਸ਼ਹਾਲ ਹੋਵੇਗਾ, ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਦੀ ਸਪੈਸ਼ਲ ਅਸੈਂਬਲੀ ਕਰਵਾਈ ਗਈ | ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਧਰਤੀ ਦੀ ਸੰਭਾਲ ਦੇ ਸੰਬੰਧ ਵਿੱਚ ਕਵਿਤਾਵਾਂ ਸੁਣਾਈਆਂ | ਇਸ ਮੌਕੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਬੱਚਿਆਂ ਦੇ ਅੰਤਰ ਹਾਊਸ ਸਾਇੰਸ ਮਾਡਲ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ | ਜਿਸ ਵਿੱਚ ਚਾਰ ਹਾਊਸ ਗੰਗਾ, ਥੇਮਸ, ਐਮਾਜ਼ਾਨ ਅਤੇ ਨਾਈਲ ਹਾਊਸ ਦੇ ਬੱਚਿਆਂ ਨੇ ਭਾਗ ਲਿਆ | ਜਿਨ੍ਹਾਂ ਵਿੱਚੋਂ ਥੇਮਜ ਹਾਊਸ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਐਮਾਜ਼ਾਨ ਹਾਊਸ ਰਨਰ ਅੱਪ ਰਿਹਾ | ਬੱਚਿਆਂ ਦੀ ਅਗਵਾਈ ਹਾਊਸ ਇੰਚਾਰਜ ਮੈਡਮ ਮਨਦੀਪ ਕੌਰ ਖ਼ਾਲਸਾ, ਸਤਿੰਦਰਜੀਤ ਕੌਰ, ਮੋਨਿਕਾ ਅਤੇ ਮਨਦੀਪ ਕੌਰ ਨੇ ਕੀਤੀ | ਬੱਚਿਆਂ ਦੀ ਸਾਇੰਸ ਮਾਡਲ ਤਿਆਰ ਕਰਨ ਵਿੱਚ ਸਾਇੰਸ ਅਧਿਆਪਕ, ਹੀਨਾ, ਚੇਤਨ ਕੁਮਾਰ ਅਤੇ ਅਮਿਤ ਕੁਮਾਰ, ਕਰਨਵੀਰ ਚੌਹਾਨ ਨੇ ਮਦਦ ਕੀਤੀ | ਜੇਤੂ ਰਹੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਮੈਡਮ ਗਗਨਦੀਪ ਕੌਰ ਨੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਜੇਤੂ ਰਹੇ ਬੱਚਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਨੂੰ ਮੁੱਖ ਰੱਖਦੇ ਹੋਏ ਮੈਡਮ ਗਗਨਦੀਪ ਕੌਰ ਨੇ ਬੱਚਿਆਂ ਨੂੰ ਧਰਤੀ ਦੀ ਮਹੱਤਤਾ ਦੱਸਦੇ ਹੋਏ ਇਸਨੂੰ ਹਰਿਆਲੀ ਭਰਪੂਰ ਬਣਾਉਣ ਲਈ ਇੱਕ ਇੱਕ ਦਰਖ਼ਤ ਲਗਾਉਣ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਸਾਡੇ ਸਾਂਝੇ ਯਤਨ ਨਾਲ ਹੀ ਅਸੀਂ ਆਪਣੀ ਧਰਤੀ ਨੂੰ ਖ਼ੁਸ਼ਹਾਲ ਬਣਾ ਸਕਦੇ ਹਾਂ | ਜੱਜਾਂ ਦੀ ਭੂਮਿਕਾ ਮੈਡਮ ਸ਼ਵੇਤਾ ਅਤੇ ਮੈਡਮ ਅਮਨ ਵਾਲੀਆ ਅਕਾਲ ਗਲੈਕਸੀ ਕਾਨਵੈਂਟ ਸਕੂਲ ਨੇ ਨਿਭਾਈ | ਮੰਚ ਸੰਚਾਲਨ ਦੀ ਭੂਮਿਕਾ ਕਰਨਵੀਰ ਚੌਹਾਨ ਨੇ ਨਿਭਾਈ | ਇਸ ਮੌਕੇ ਐਕਟੀਵਿਟੀ ਅਧਿਆਪਕ ਨੇਹਾ, ਲਵਨੀਤ ਕੌਰ, ਅਮਨਦੀਪ ਕੌਰ, ਰਜਨ, ਕਾਸ਼ਮ ਖਾਨ, ਦੀਨ ਦਯਾਲ, ਪੂਜਾ ਨੰਦਾ, ਸਰਬਜੀਤ ਕੌਰ, ਮੋਨਿਕਾ, ਸੋਨੀਆ, ਅਲਕਾ ਰਾਣਾ, ਗਗਨਦੀਪ ਕੌਰ, ਸੀਮਾ ਅਰੋੜਾ, ਵਰਸ਼ਾ ਕੋਹਲੀ, ਹਰਵਿੰਦਰ ਕੌਰ, ਸਰਬਜੀਤ ਕੌਰ ਚਾਹਲ ਤੇ ਸਮੂਹ ਸਟਾਫ਼