04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਾਤਾ ਭੱਦਰਕਾਲੀ ਜੀ ਦਾ 79ਵਾਂ ਸਾਲਾਨਾ ਮੇਲਾ 12 ਤੇ 13 ਮਈ ਨੂੰ -ਰਾਧੇ ਸ਼ਿਆਮ ਸ਼ਰਮਾ, ਪ੍ਰਸ਼ੋਤਮ ਪਾਸੀ <br/>

Ad Position 21
No active advertisement
ਅਜੀਤ ਡੈਸਕ 23-04-2026
ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਮਾਤਾ ਭੱਦਰਕਾਲੀ ਦਾ 79ਵਾਂ ਸਾਲਾਨਾ ਮੇਲਾ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਚ 12 ਤੇ 13 ਮਈ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ ਜ਼ੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਧੇ ਸ਼ਿਆਮ ਸ਼ਰਮਾ ਤੇ ਪ੍ਰਧਾਨ ਪ੍ਰਸ਼ੋਤਮ ਪਾਸੀ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ 8 ਮਈ ਨੂੰ ਸਵੇਰੇ 8 ਵਜੇ ਝੰਡੇ ਦੀ ਰਸਮ ਨਾਲ ਹੋਵੇਗੀ | ਝੰਡੇ ਦੀ ਰਸਮ ਤੋਂ ਬਾਅਦ ਸ੍ਰੀ ਰਮਾਇਣ ਜੀ ਦਾ ਪਾਠ ਆਰੰਭ ਹੋਵੇਗਾ, ਜਿਸ ਦਾ ਭੋਗ 9 ਮਈ ਨੂੰ ਸਵੇਰੇ ਪਵੇਗਾ | ਇਸੇ ਤਰ੍ਹਾਂ 10 ਮਈ ਨੂੰ ਸਵੇਰੇ 6 ਵਜੇ 1100 ਸ੍ਰੀ ਦੁਰਗਾ ਸ਼ਤੂਤੀ ਦੇ ਪਾਠ ਕਰਵਾਏ ਜਾਣਗੇ ਤੇ 11 ਮਈ ਦਿਨ ਸੋਮਵਾਰ ਨੂੰ ਸਵੇਰੇ ਸ੍ਰੀ ਸੁੰਦਰ ਕਾਂਡ ਦੇ ਪਾਠ ਤੋਂ ਇਲਾਵਾ ਮਾਤਾ ਦੀ ਚੌਂਕੀ ਹੋਵੇਗੀ, ਜਿਸ ਵਿਚ ਉੱਘੇ ਭਜਨ ਗਾਇਕ ਵਰੁਣ ਮਦਾਨ ਮਾਤਾ ਦੀ ਮਹਿੰਮਾ ਦਾ ਗੁਣਗਾਨ ਕਰਨਗੇ | ਸੁਸਾਇਟੀ ਦੇ ਚੇਅਰਮੈਨ ਤੇ ਪ੍ਰਧਾਨ ਨੇ ਦੱਸਿਆ ਕਿ 12 ਮਈ ਨੂੰ ਮੰਦਿਰ ਵਿਚ ਮਹਾਂਮਾਈ ਦੇ ਜਾਗਰਨ ਵਿਚ ਭਜਨ ਗਾਇਕ ਲਵਿਸ਼ ਲਵ, ਅਵਿਨਾਸ਼ ਸ਼ਰਮਾ, ਉੱਘੇ ਗਾਇਕ ਲਖਬੀਰ ਸਿੰਘ ਲੱਖਾ ਭਜਨ ਗਾਇਣ ਕਰਨਗੇ ਤੇ 13 ਮਈ ਨੂੰ ਗੋਗੀ ਸਹੋਤਾ ਆਪਣੇ ਭਜਨਾਂ ਨਾਲ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਗਵਾਉਣਗੇ | ਰਾਧੇ ਸ਼ਿਆਮ ਸ਼ਰਮਾ ਤੇ ਪ੍ਰਸ਼ੋਤਮ ਪਾਸੀ ਨੇ ਦੱਸਿਆ ਕਿ 12 ਮਈ ਨੂੰ ਪ੍ਰਾਚੀਨ ਸ੍ਰੀ ਬ੍ਰਹਮਕੁੰਡ ਮੰਦਿਰ ਕਪੂਰਥਲਾ ਤੋਂ ਮਾਤਾ ਭੱਦਰਕਾਲੀ ਜੀ ਦੇ ਮੇਲੇ ਦੇ ਸਬੰਧ ਵਿਚ ਸ਼ਾਮ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੀ ਹੋਈ ਦੇਰ ਰਾਤ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਸਮਾਪਤ ਹੋਵੇਗੀ | ਉਨ੍ਹਾਂ ਕਿਹਾ ਕਿ ਮੇਲੇ ਨੂੰ ਸਫ਼ਲ ਬਣਾਉਣ ਲਈ ਇਲਾਕੇ ਤੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸਕੂਟਰ ਅਤੇ ਐਕਟਿਵਾ ਦੀ ਟੱਕਰ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਵਲੋਂ ਦੂਸਰੀ ਵਾਰ ਨਾਰੀ ਨਿਕੇਤਨ ਜਲੰਧਰ ਦਾ ਦੌਰਾ <br/>
Ad Position 24