ਸੁਲਤਾਨਪੁਰ ਲੋਧੀ, 27 ਅਪ੍ਰੈਲ (ਨਰੇਸ਼ ਹੈਪੀ)-ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ. ਡੀ. ਐਮ. ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਜਨਗਣਨਾ 2026 ਦੀ ਟ੍ਰੇਨਿੰਗ ਮਾਸਟਰ ਟਰੇਨਰ ਨਰੇਸ਼ ਕੋਹਲੀ ਤੇ ਮਾਸਟਰ ਟਰੇਨਰ ਗੁਰਦੇਵ ਸਿੰਘ ਵਲੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਵਿਖੇ ਫ਼ੀਲਡ ਟਰੇਨਰ ਸੁਪਰਵਾਈਜ਼ਰ ਨੂੰ ਕਰਵਾਈ ਗਈ, ਜਿਸ 'ਚ ਫ਼ੀਲਡ ਅਫ਼ਸਰ ਨੇ ਭਾਗ ਲਿਆ | ਟਰੇਨਿੰਗ ਵਿਚ ਫ਼ੀਲਡ ਅਫ਼ਸਰਾਂ ਨੂੰ ਜਨਗਣਨਾ ਦੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਮਾਸਟਰ ਟਰੇਨਰ ਨਰੇਸ਼ ਕੋਹਲੀ ਤੇ ਗੁਰਦੇਵ ਸਿੰਘ ਨੇ ਦਿੱਤੀ | ਇਸ ਟ੍ਰੇਨਿੰਗ 'ਚ ਸੈਂਸਸ ਹਾਊਸ, ਪਾਣੀ ਦੇ ਸਰੋਤ, ਘਰਾਂ ਦੀ ਗਿਣਤੀ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ | ਜ਼ਿਲ੍ਹਾ ਮਾਸਟਰ ਟਰੇਨਰ ਨੇ ਸੈਂਸਸ ਦੇ ਵੱਖਰੇ ਵੱਖਰੇ ਮੋਡੂਇਲ ਨੂੰ ਪੀ. ਪੀ. ਟੀ. ਦੀ ਸਹਾਇਤਾ ਨਾਲ ਸਮਝਾਇਆ | ਇਸ ਮੌਕੇ ਮਾਸਟਰ ਟਰੇਨਰ ਗੁਰਵਿੰਦਰ ਸਿੰਘ, ਰਾਮ ਸਿੰਘ, ਜਤਿੰਦਰ ਥਿੰਦ, ਮਨਿੰਦਰ ਕੌਰ, ਅਮਨਦੀਪ ਕੌਰ, ਚੋਣ ਇੰਚਾਰਜ ਗੁਰਵਿੰਦਰ ਸਿੰਘ ਵਿਰਕ, ਵਿਵੇਕ ਗਾਬਾ, ਰਾਜੀਵ ਖੰਨਾ, ਵਿਵੇਕ ਗਾਬਾ ਆਦਿ ਵੀ ਹਾਜ਼ਰ ਸਨ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐਮ. ਡੀ. ਸੁਖਦੇਵ ਸਿੰਘ ਜੱਜ, ਪਿ੍ੰ: ਮੋਨਾ ਘਈ, ਪ੍ਰਗਟ ਸਿੰਘ ਜੱਜ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ | ਰਿਫਰੈਸ਼ਮੈਂਟ ਦਾ ਪ੍ਰਬੰਧ ਵਿਵੇਕ ਗਾਬਾ ਵਲੋਂ ਕੀਤਾ |