ਪੱਛਮੀ ਬੰਗਾਲ ਤੇ ਹੋਰ ਸੂਬਿਆਂ ਵਿਚ ਭਾਜਪਾ ਦੀ ਜਿੱਤ ਦੀ ਖ਼ੁਸ਼ੀ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡੇ <br/>
ਅਜੀਤ ਡੈਸਕ
05-05-2026
ਭਾਜਪਾ ਦੀ ਜਿੱਤ ਦੀ ਖ਼ੁਸ਼ੀ ਵਿਚ ਅੰਮਿ੍ਤ ਬਾਜ਼ਾਰ ਵਿਚ ਲੱਡੂ ਵੰਡੇ
ਪੱਛਮੀ ਬੰਗਾਲ ਤੇ ਹੋਰ ਰਾਜਾਂ ਵਿਚ ਭਾਜਪਾ ਦੀ ਜਿੱਤ ਦੀ ਖ਼ੁਸ਼ੀ ਵਿਚ ਪਾਰਟੀ ਦੇ ਸਾਬਕਾ ਮੰਡਲ ਪ੍ਰਧਾਨ ਧਰਮਪਾਲ ਮਹਾਜਨ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਅੰਮਿ੍ਤ ਬਾਜ਼ਾਰ ਵਿਚ ਲੱਡੂ ਵੰਡੇ ਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਉਨ੍ਹਾਂ ਕਿਹਾ ਕਿ ਇਸ ਚੋਣ ਨੇ ਸਾਬਿਤ ਕਰ ਦਿੱਤਾ ਹੈ ਕਿ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਲੋਕਾਂ ਦਾ ਭਰੋਸਾ ਵੱਧ ਰਿਹਾ ਹੈ | ਇਸ ਮੌਕੇ ਐਡਵੋਕੇਟ ਪਿਊਸ਼ ਮਨਚੰਦਾ, ਪਵਨ ਧੀਰ, ਦਵਿੰਦਰ ਧੀਰ, ਕਪਿਲ ਧੀਰ, ਐਡਵੋਕੇਟ ਸੁਸ਼ੀਲ ਕਪੂਰ, ਐਡਵੋਕੇਟ ਗੁਰਪ੍ਰੀਤ ਭੱਟੀ, ਅਸ਼ਵਨੀ ਮਹਾਜਨ, ਸ਼ਾਮ ਭੁਟਾਨੀ, ਦਰਸ਼ਨ ਸ਼ਰਮਾ, ਉੱਤਮ ਸਿੰਘ, ਮੋਹਿਤ ਕੁਮਾਰ, ਪਵਨ ਸਹਿਗਲ, ਤਰਲੋਕ ਚੰਦ ਭੋਲਾ, ਜਤਿਨ ਕੁਮਾਰ, ਸੰਨੀ, ਧਰਮਵੀਰ, ਸੋਨਾ, ਰਵੀ, ਆਲਮ, ਵਿਜੇ ਕੁਮਾਰ, ਅਮਿੱਤ, ਸ਼ਕਤੀ, ਕਨਵ ਆਦਿ ਆਗੂ ਹਾਜ਼ਰ ਸਨ |