12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

'ਆਪ' ਦੀਆਂ ਨੀਤੀਆਂ ਤੋਂ ਖ਼ਫ਼ਾ ਹੋ ਕੇ ਵਾਰਡ ਨੰਬਰ 23 ਤੋਂ ਪਵਨਦੀਪ ਲੱਕੀ ਦੀ ਅਗਵਾਈ 'ਚ ਉਨ੍ਹਾਂ ਦੇ ਸਾਥੀ ਕਾਂਗਰਸ ਵਿਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 06-05-2026
ਕਪੂਰਥਲਾ, 5 ਮਈ (ਵਿ.ਪ੍ਰ.)-'ਆਪ' ਦੀਆਂ ਲੋਕ ਮਾਰੂ ਨੀਤੀਆਂ ਤੋਂ ਖ਼ਫ਼ਾ ਹੋ ਕੇ ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਪਵਨਦੀਪ ਲੱਕੀ ਨੇ ਆਪਣੇ ਸਾਥੀਆਂ ਹੈਪੀ, ਨੀਰਜ ਵਰਮਾ, ਸੰਨੀ ਵਰਮਾ, ਬਿੱਟਾ ਵਰਮਾ, ਹਨੀਸ਼ ਵਰਮਾ, ਤੇ ਮਾਧਵ ਤਿਵਾੜੀ ਸਮੇਤ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਰਾਣਾ ਗੁਰਜੀਤ ਸਿੰਘ ਨੇ ਪਵਨ ਲੱਕੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਤੇ ਪਾਰਟੀ ਵਿਚ ਪੂਰਾ ਸਤਿਕਾਰ ਦਿਵਾਉਣ ਦਾ ਭਰੋਸਾ ਦਿਵਾਇਆ | ਉਨ੍ਹਾਂ ਕਾਂਗਰਸ ਵਿਚ ਸ਼ਾਮਲ ਹੋਏ ਆਗੂਆਂ ਨੂੰ ਕਿਹਾ ਕਿ ਉਹ ਵਾਰਡ ਨੰਬਰ 23 ਵਿਚ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ | ਇਸੇ ਦੌਰਾਨ ਹੀ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਜਿੰਦਰ ਕੌੜਾ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਸਾਬਕਾ ਕੌਂਸਲਰ ਕਰਨ ਮਹਾਜਨ, ਬਲਜੀਤ ਸਿੰਘ ਕਾਲਾ, ਸੁਰਿੰਦਰ ਸ਼ਰਮਾ, ਨਰੈਣ ਵਸ਼ਿਸ਼ਟ, ਵੀਨੂੰ ਜੁਲਕਾ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਮੁਹੱਲਾ ਮੁਹੱਬਤ ਨਗਰ, ਕਰਨੈਲ ਸਿੰਘ, ਸਵਰਨ ਸਿੰਘ ਸੇਖੋਂ, ਮਿੰਟੂ ਕੁਮਾਰ, ਦੇਵ ਰਿਸ਼ੀ ਮਹਾਜਨ, ਕਨਵ ਪਾਸੀ, ਵਿਕਾਸ ਸ਼ਰਮਾ, ਕੇਸ਼ਵ ਤਿਵਾੜੀ ਤੋਂ ਇਲਾਵਾ ਮੁਹੱਲੇ ਦੇ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਭਾਸ਼ਾ ਤਰਮੀਮ ਐਕਟ ਨੂੰ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਵਿਚ ਲਾਗੂ ਕਰੇਗਾ-ਅਕਾਸ਼ ਬਾਂਸਲ ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਵਿਖੇ ਕਰਵਾਇਆ ਅੰਤਰ ਸਕੂਲ 'ਡਿਜੀਟਲ ਸਟੋਰੀ ਟੈਿਲੰਗ' ਮੁਕਾਬਲਾ
Ad Position 24