ਭੁਲੱਥ, 5 ਮਈ (ਮੇਹਰ ਚੰਦ ਸਿੱਧੂ)-ਪੱਛਮੀ ਬੰਗਾਲ, ਆਸਾਮ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਬੰਪਰ ਜਿੱਤ ਦੀ ਖ਼ੁਸ਼ੀ 'ਚ ਹਲਕਾ ਭੁਲੱਥ ਦੇ ਸਰਕਲ ਭੁਲੱਥ ਦੇ ਭਾਜਪਾ ਵਰਕਰਾਂ ਨੇ ਮੁੱਖ ਬਾਜ਼ਾਰ ਵਿਚ ਲੱਡੂ ਵੰਡ ਕੇ ਜਸ਼ਨ ਮਨਾਇਆ | ਭਾਜਪਾ ਸਰਕਲ ਭੁਲੱਥ ਦੇ ਪ੍ਰਧਾਨ ਹੀਰਕ ਜੋਸ਼ੀ ਦੀ ਅਗਵਾਈ ਹੇਠ ਹੋਏ | ਇਸ ਪ੍ਰੋਗਰਾਮ ਵਿਚ ਨਵ-ਨਿਯੁਕਤ ਹਲਕਾ ਆਗੂ ਸੌਰਵ ਖੁੱਲਰ ਅਤੇ ਹਲਕਾ ਕਨਵੀਨਰ ਰਮੇਸ਼ ਚੰਦਰ ਸ਼ਰਮਾ ਸਮੇਤ ਹਰਵਿੰਦਰ ਸਿੰਘ ਹੈਪੀ, ਜੀਤ ਸਿੰਘ ਰਾਮਗੜ੍ਹ, ਸੰਦੀਪ ਸ਼ਰਮਾ, ਹਰਵਿੰਦਰ ਸਿੰਘ ਪ੍ਰਧਾਨ ਢਿਲਵਾਂ, ਰਮਨਦੀਪ ਸਿੰਘ, ਮੋਹਨ ਲਾਲ, ਰਾਜੀਵ ਵੋਹਰਾ, ਸੰਜੀਵ ਸ਼ਰਮਾ, ਚੀਨੂ ਦੱਤਾ ਅਤੇ ਵੱਡੀ ਗਿਣਤੀ 'ਚ ਹੋਰ ਭਾਜਪਾ ਆਗੂ ਤੇ ਵਰਕਰ ਸ਼ਾਮਲ ਹੋਏ | ਇਸ ਮੌਕੇ ਢੋਲ ਦੀ ਥਾਪ 'ਤੇ ਭਾਜਪਾਈਆਂ ਨੇ ਰਲ ਕੇ ਭੰਗੜਾ ਪਾਇਆ ਤੇ 'ਭਾਰਤ ਮਾਤਾ ਕੀ ਜੈ' ਤੇ 'ਭਾਜਪਾ ਜ਼ਿੰਦਾਬਾਦ' ਦੇ ਨਾਅਰੇ ਲਾਏ | ਆਗੂਆਂ ਨੇ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਪੱਖੀ ਨੀਤੀਆਂ ਦੀ ਜਿੱਤ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਵੀ ਕਮਲ ਖਿੜੇਗਾ |