03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡਿਪਸ ਸਕੂਲ ਬੇਗੋਵਾਲ ਵਿਖੇ ਇਨ ਤਾਜਪੋਸ਼ੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 09-05-2026
ਬੇਗੋਵਾਲ, 8 ਮਈ (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ ਦੇ ਨਡਾਲੀ ਰੋਡ 'ਤੇ ਸਥਿਤ ਡਿਪਸ ਸਕੂਲ ਬੇਗੋਵਾਲ ਵਿਖੇ ਪਿ੍ੰਸੀਪਲ ਦੀਪਤੀ ਕੌਸ਼ਲ ਦੀ ਅਗਵਾਈ ਹੇਠ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਜਸਵਿੰਦਰ ਕੌਰ ਚੇਅਰਪਰਸਨ ਡਿਪਸ ਸੰਸਥਾਵਾਂ ਵਜੋਂ ਪੁੱਜੇ ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਗਗਨਦੀਪ ਸਿੰਘ ਭੁੱਲਰ ਡੀ.ਐੱਸ.ਪੀ. ਭੁਲੱਥ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਇੱਕ ਧਾਰਮਿਕ ਸ਼ਬਦ ਨਾਲ ਕੀਤੀ ਗਈ ਜਿਸ ਉਪਰੰਤ ਸਕੂਲ ਦਾ ਮਧੁਰ ਗੀਤ ਦਾ ਗਾਇਨ ਵੀ ਕੀਤਾ ਗਿਆ | ਇਸ ਨੇ ਮੁੱਖ ਮਹਿਮਾਨ ਜਸਵਿੰਦਰ ਕੌਰ ਚੇਅਰਪਰਸਨ ਡਿਪਸ ਸੰਸਥਾਵਾਂ ਤੇ ਡੀ.ਐੱਸ.ਪੀ. ਭੁਲੱਥ ਗਗਨਦੀਪ ਸਿੰਘ ਨੇ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਜਿੱਥੇ ਪੜ੍ਹਾਈ ਪ੍ਰਤੀ ਰੁਚੀ ਲੈਣੀ ਚਾਹੀਦੀ ਹੈ ਉੱਥੇ ਉਸ ਨੂੰ ਵਿਦਿਆਰਥੀ ਵਰਗ ਨੂੰ ਲੈਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖ਼ੂਬੀ ਢੰਗ ਨਾਲ ਨਿਭਾਉਣਾ ਚਾਹੀਦਾ ਹੈ | ਜਿਸ ਨਾਲ ਉਹ ਹਰ ਇੱਕ ਖੇਤਰ ਵਿਚ ਪਰਪੱਖ ਹੋ ਜਾਂਦੇ ਹਨ | ਸਮਾਗਮ ਵਿਚ ਨਵੇਂ ਚੁਣੇ ਗਏ ਹੈੱਡ ਬੁਆਏ ਗਗਨਦੀਪ ਸਿੰਘ ਤੇ ਹੈੱਡ ਗਰਲ ਅਮਨਪ੍ਰੀਤ ਕੌਰ ਅਤੇ ਕੌਂਸਲ ਮੈਂਬਰਾਂ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਅਤੇ ਸੰਸਥਾ ਦੀਆਂ ਕਦਰਾਂ ਕੀਮਤਾਂ ਮਾਣ ਮਰਿਆਦਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਲਿਆ, ਇਸ ਦੇ ਨਾਲ ਹੀ ਪਹਿਲੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਕੋਈ ਲਈ ਵੀ ਬੈਜ ਸਮਾਰੋਹ ਕਰਵਾਇਆ ਗਿਆ | ਇਸ ਸਮੇਂ ਸਕੂਲ ਦੇ ਪਿ੍ੰਸੀਪਲ ਦੀਪਤੀ ਕੌਸ਼ਲ ਨੇ ਨਵੀਂ ਚੁਣੀ ਗਈ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਇਮਾਨਦਾਰੀ ਸਮਰਪਣ ਅਤੇ ਅਨੁਸ਼ਾਸਨ ਨਾਲ ਅਗਵਾਈ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਇਹ ਜ਼ਿੰਮੇਵਾਰੀ ਉਨ੍ਹਾਂ ਦੇ ਜੀਵਨ ਨੂੰ ਸਵਾਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ | ਇਸ ਸਮੇਂ ਪਿ੍ੰਸੀਪਲ ਦੀਪਤੀ ਕੌਸ਼ਲ ਨੇ ਇਸ ਸਮਾਗਮ ਪੁੱਜੀਆਂ ਸ਼ਖ਼ਸੀਅਤਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਨਾਲ ਹੀ ਸਕੂਲ ਦੀ ਸਮੁੱਚੀ ਟੀਮ ਵਿਦਿਆਰਥੀਆਂ ਅਤੇ ਸਟਾਫ਼ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ | ਇਹ ਸਮਾਗਮ ਰਾਸ਼ਟਰੀ ਗੀਤ ਗਾਇਨ ਕਰਨ ਉਪਰੰਤ ਸਮਾਪਤ ਕੀਤਾ ਗਿਆ | ਇਸ ਸਮੇਂ ਬੇਗੋਵਾਲ ਥਾਣਾ ਮੁਖੀ ਕਿਰਪਾਲ ਸਿੰਘ, ਸਰਪੰਚ ਜਸਵਿੰਦਰ ਸਿੰਘ ਬੂਟਾ ਬੱਸੀ, ਮੁੱਖ ਮੁਨਸ਼ੀ ਹਰਪ੍ਰੀਤ ਸਿੰਘ ਤੋਂ ਇਲਾਵਾ ਉਹ ਸਟਾਫ਼ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਈ-ਰਿਕਸ਼ਾ ਅਤੇ ਥਾਰ ਦੀ ਟੱਕਰ ਵਿਚ ਇਕ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਨਸ਼ੇ ਦੇ ਸੌਦਾਗਰਾਂ ਨੂੰ ਤੁਰੰਤ ਕਾਬੂ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ-ਮਨਜਿੰਦਰ ਲਾਡੀ
Ad Position 24
No active advertisement