02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਆਖ਼ਰ ਕਦੋਂ ਮੇਨ ਬਾਜ਼ਾਰ ਭੁਲੱਥ ਸੀਵਰੇਜ ਨਿਕਾਸੀ ਸਮੱਸਿਆ ਦਾ ਹੋਵੇਗਾ ਹੱਲ

Ad Position 21
No active advertisement
ਅਜੀਤ ਡੈਸਕ 09-05-2026
ਭੁਲੱਥ, 8 ਮਈ (ਮਨਜੀਤ ਸਿੰਘ ਰਤਨ)-ਸਥਾਨਕ ਕਸਬਾ ਭੁਲੱਥ ਦੇ ਭਰਵੀਂ ਆਬਾਦੀ ਵਾਲੇ ਖੇਤਰ ਮੇਨ ਬਾਜ਼ਾਰ ਵਿਚ ਸਥਿਤ ਗੁਰਦੁਆਰਾ ਸਾਹਿਬ ਦੇ ਅੱਗੇ ਗਲੀ ਵਿਚ ਸੀਵਰੇਜ ਹੌਦੀ ਵਿਚੋਂ ਗੰਦਾ ਪਾਣੀ ਪਿਛਲੇ ਲੰਮੇ ਸਮੇਂ ਤੋਂ ਬਾਹਰ ਨਿਕਲ ਰਿਹਾ ਅਤੇ ਸਾਰੀ ਗਲੀ ਗੰਦੇ ਪਾਣੀ ਦੀ ਲਪੇਟ ਵਿਚ ਹੈ | ਜ਼ਿਕਰਯੋਗ ਹੈ ਕਿ ਗਲੀ ਭੁਲੱਥ ਦੇ ਮੇਨ ਬਾਜ਼ਾਰ ਦੇ ਮੁੱਖ ਮਾਰਗਾਂ ਵਿਚੋਂ ਇਕ ਹੈ | ਸੀਵਰੇਜ ਹੌਦੀ ਦਾ ਢੱਕਣ ਵੀ ਪਾਣੀ ਤੇ ਤੈਰਦੇ ਦਿਖਾਈ ਦਿੰਦਾ ਹੈ ਜਦੋਂ ਕੋਈ ਦੋ ਪਹੀਆ ਵਾਹਨ ਉੱਪਰੋਂ ਲੰਘਦਾ ਹੈ ਤਾਂ ਗੰਦੇ ਪਾਣੀ ਦੇ ਛਿੱਟੇ ਉਸਦੇ ਉੱਪਰ ਪੈਂਦੇ ਹਨ ਅਤੇ ਪੈਦਲ ਲੋਕਾਂ ਦਾ ਲੰਘਣ ਦੀ ਔਖਾ ਹੋਇਆ ਹੈ | ਇਸਦੇ ਨਾਲ ਲੱਗਦੀ ਨਾਲੀ ਵੀ ਪਾਣੀ ਨਾਲ ਭਰੀ ਬੰਦ ਨਜ਼ਰ ਆ ਰਹੀ ਹੈ ਜੋ ਸਫ਼ਾਈ ਨੂੰ ਆਵਾਜ਼ਾਂ ਮਾਰ ਰਹੀ ਅਤੇ ਪਾਣੀ ਸੰਭਾਲਣਾ ਨਾਲੀ ਦੇ ਵਸੋਂ ਬਾਹਰ ਨਜ਼ਰ ਆਇਆ | ਬਾਜ਼ਾਰ ਅਤੇ ਨਜ਼ਦੀਕੀ ਮੁਹੱਲਾ ਵਾਸੀਆਂ ਨੇ ਦੱਸਿਆ ਪਿਛਲੇ ਕਾਫ਼ੀ ਸਮੇਂ ਤੋਂ ਅਜਿਹੇ ਗੰਦੇ ਮਾਹੌਲ ਕਾਰਨ ਦੁਕਾਨਾਂ-ਘਰਾਂ ਅੰਦਰ ਗੰਦਗੀ ਫੈਲ ਰਹੀ ਅਤੇ ਮੁਹੱਲੇ ਚ ਬਦਬੂ ਭਰਿਆ ਮਾਹੌਲ ਹੈ | ਇੱਥੇ ਨਜ਼ਦੀਕੀ ਦੁਕਾਨਦਾਰਾਂ ਦਾ ਵੀ ਇਹ ਕਹਿਣਾ ਹੈ ਕਿ ਇੱਥੋਂ ਨਿਕਲਦੇ ਹਰ ਵੇਲੇ ਗੰਦੇ ਪਾਣੀ ਕਾਰਨ ਉਨ੍ਹਾਂ ਦੀ ਦੁਕਾਨਾਂ ਦੇ ਅੰਦਰ ਵੀ ਗੰਦਗੀ ਜਾਂਦੀ ਹੈ | ਅਤੇ ਉਨ੍ਹਾਂ ਦੀਆਂ ਦੁਕਾਨਾਂ ਦੇ ਅੰਦਰੋਂ ਬਦਬੂ ਆਉਂਦੀ ਰਹਿੰਦੀ ਹੈ | ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਿੱਥੇ ਰਿਹਾਇਸ਼ੀ ਲੋਕਾਂ ਤੇ ਦੁਕਾਨਦਾਰਾਂ ਸਮੇਤ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਗੁਰੂ ਘਰ ਆਉਣ ਵਾਲੀ ਸੰਗਤ ਵੀ ਬਹੁਤ ਪ੍ਰੇਸ਼ਾਨ ਹੋ ਰਹੀ ਹੈ | ਗੁਰੂ ਘਰ ਅੱਗੇ ਅਜਿਹਾ ਗੰਦਗੀ ਭਰਿਆ ਮਾਹੌਲ ਦੇਖ ਸੰਗਤਾਂ ਹੈਰਾਨ ਹੰੁਦੀਆਂ ਦਿਖਾਈ ਦਿੱਤੀਆਂ ਹਨ | ਲੋਕਾਂ ਨੇ ਮੰਗ ਕੀਤੀ ਕਿ ਜਲਦ ਸੀਵਰੇਜ ਸਮੇਤ ਨਾਲੀ ਦੀ ਸਾਫ-ਸਫਾਈ ਕਰਵਾਈ ਜਾਵੇ ਅਤੇ ਹੋਦੀ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਦੁਕਾਨਦਾਰ, ਨਜ਼ਦੀਕੀ ਮੁਹੱਲਾ ਵਾਸੀ ਅਤੇ ਰਾਹਗੀਰਾਂ ਨੂੰ ਇਸ ਗੰਦਗੀ ਭਰੇ ਮਾਹੌਲ ਤੋਂ ਛੁਟਕਾਰਾ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀ ਵਿਸ਼ਵ ਹਾਕੁਆਕਾਈ ਕਰਾਟੇ ਚੈਂਪੀਅਨਸ਼ਿਪ ਜਪਾਨ ਵਿਚ ਭਾਗ ਲੈਣਗੇ ਅਗਲੀ ਖ਼ਬਰ ਪਿੰਡ ਲੱਖਪੁਰ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਅਮਰੀਕਾ 'ਚ ਬਣੇ ਸੀ.ਐੱਮ.ਓ.
Ad Position 24
No active advertisement