ਭੁਲੱਥ, 8 ਮਈ (ਮਨਜੀਤ ਸਿੰਘ ਰਤਨ)-ਨੌਜਵਾਨਾਂ 'ਚ ਦਸ ਕੁ ਸਾਲ ਪਹਿਲਾਂ ਤੋਂ ਜੋ ਵਿਦੇਸ਼ਾਂ ਪ੍ਰਤੀ ਮੋਹ ਸੀ, ਉਹ ਹੁਣ ਉਨ੍ਹਾਂ ਨੇ ਤਿਆਗ ਦਿੱਤਾ ਹੈ, ਜੋ ਇੱਕ ਚੰਗਾ ਸੁਨੇਹਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਡਾ. ਹਰਜਿੰਦਰ ਸਿੰਘ ਕੰਬੋਜ ਪੈਸਟੀਸਾਈਡ ਸਟੋਰ ਕੋਲੀਆਂਵਾਲ ਨੇ 'ਸੁਨੇਹਾ ਪੈਸਟੀਸਾਈਡ ਐਂਡ ਸੀਡ ਸਟੋਰ ਕਰਤਾਰਪੁਰ ਰੋਡ, ਭੁਲੱਥ' ਦੇ ਸ਼ੁੱਭ ਮਹੂਰਤ ਮੌਕੇ ਬੋਲਦਿਆਂ ਕੀਤਾ | ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਉਪਰੰਤ ਗਿਆਨੀ ਮਹਿੰਦਰ ਸਿੰਘ ਜੀ ਨੇ ਕਥਾ ਕਰਦਿਆਂ ਸੰਗਤਾਂ ਨੂੰ ਉਤਮ ਖੇਤੀ ਦੀ ਗਾਥਾ ਸੁਣਾਈ | ਸੁਨੇਹਾ ਪਿ੍ੰਟਿੰਗ ਪ੍ਰੈੱਸ ਆਰ.ਸੀ.ਐੱਫ਼ ਅਤੇ ਸੁਨੇਹਾ ਫਿਲਮ ਸਿਟੀ ਕਪੂਰਥਲਾ ਦੇ ਪ੍ਰਬੰਧਾਂ ਹੇਠ ਆਰੰਭ ਹੋਏ 'ਸੁਨੇਹਾ ਪੈਸਟੀਸਾਈਡ ਐਂਡ ਸੀਡ ਸਟੋਰ ਕਰਤਾਰਪੁਰ ਰੋਡ, ਭੁਲੱਥ' ਦੇ ਮਾਲਕ ਮਾਤਾ ਪ੍ਰਗਾਸ਼ ਕੌਰ, ਐੱਮ.ਡੀ. ਭਜਨ ਸਿੰਘ, ਐੱਮ.ਡੀ. ਬਲਦੇਵ ਸਿੰਘ ਸੁਨੇਹਾ, ਇੰਜ: ਨਵਦੀਪ ਸਿੰਘ ਅਤੇ ਐੱਮ.ਡੀ. ਨਵਰਾਜ ਸਿੰਘ ਵੱਲੋਂ ਡਾ. ਹਰਜਿੰਦਰ ਸਿੰਘ ਕੰਬੋਜ ਅਤੇ ਬਲਵਿੰਦਰ ਸਿੰਘ ਸੋਨੰੂ ਕਿਸਾਨ ਪੈਸਟੀਸਾਈਡ ਸਟੋਰ ਸੁਰਖਪੁਰ ਦਾ ਦਸਤਾਰ ਭੇਟ ਕਰਕੇ ਸਨਮਾਨ ਵੀ ਕੀਤਾ | ਇਸ ਮੌਕੇ ਲੋਹੀਆਂ ਤੋਂ 'ਅਜੀਤ' ਦੇ ਪ੍ਰਤੀਨਿਧ ਗੁਰਪਾਲ ਸਿੰਘ ਸ਼ਤਾਬਗੜ੍ਹ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਐੱਮ.ਡੀ. ਨਵਰਾਜ ਸਿੰਘ ਭਾਣਜੇ ਸਮੇਤ ਸਮੂਹ ਝੰਡ ਪਰਿਵਾਰ ਨੂੰ ਵਧਾਈ ਦਿੱਤੀ | ਇਸ ਮੌਕੇ ਖੇਤੀਬਾੜੀ ਮਾਹਿਰ ਡਾ. ਪ੍ਰਸ਼ਾਂਤ, ਡਾ. ਅਭਿਸ਼ੇਕ, ਡਾ. ਹਰਜਿੰਦਰ ਸਿੰਘ ਕੰਬੋਜ ਪੈਸਟੀਸਾਈਡ ਸਟੋਰ ਕੋਲੀਆਂਵਾਲ, ਕਰਨ ਪੈਸਟੀਸਾਈਡ ਬੂਸੋਵਾਲ, ਕਿਸਾਨ ਮਾਰਟ ਕਪੂਰਥਲਾ, ਪੱਪੂ ਸ਼ਾਹ, ਚਰਨਜੀਤ ਸਿੰਘ ਸ਼ਾਹ, ਅਮਰਜੀਤ ਸਿੰਘ ਸਡਾਨਾ, ਡਾ. ਬਲ ਭੁਲੱਥ, ਰਤਨ ਸਿੰਘ ਸਰਪੰਚ, ਗਿਆਨ ਸਿੰਘ ਸ਼ਾਹ, ਜਸਵੀਰ ਸਿੰਘ ਲਿੱਟਾ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਨਰਿੰਦਰ ਸਿੰਘ ਕਿਸਾਨ ਯੂਨੀਅਨ ਕਾਦੀਆਂ, ਭਜਨ ਸਿੰਘ ਮੀਰਪੁਰ, ਨੰਬਰਦਾਰ ਸੁਖਦੇਵ ਸਿੰਘ ਸ਼ਤਾਬਗੜ੍ਹ, ਬਿੱਕਰ ਸਿੰਘ ਸ਼ਤਾਬਗੜ੍ਹ, ਮਹਿੰਦਰਪਾਲ ਸਿੰਘ ਸਾਬੀ ਮਹਿਰੋਕ, ਭਵਰਪ੍ਰੀਤ ਸਿੰਘ ਸ਼ਤਾਬਗੜ੍ਹ, ਮਾ. ਪ੍ਰਭਜਿੰਦਰ ਸਿੰਘ ਕਰ੍ਹਾ, ਦਲਜੀਤ ਸਿੰਘ ਕਰ੍ਹਾ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |