13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਤਪਾਲ ਕਾਲਾ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 13-05-2026
ਸੁਲਤਾਨਪੁਰ ਲੋਧੀ, 12 ਮਈ (ਨਰੇਸ਼ ਹੈਪੀ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ | ਇਸੇ ਤਹਿਤ ਸ਼ਹਿਰ ਦੇ ਸਤਪਾਲ ਕਾਲਾ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਹਲਕਾ ਇੰਚਾਰਜ ਰਾਕੇਸ਼ ਨੀਟੂ ਤੇ ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸਤਪਾਲ ਕਾਲਾ ਨੇ ਵਾਰਡ ਨੰਬਰ 10 ਤੋਂ ਨਗਰ ਕੌਂਸਲ ਦੀ ਚੋਣ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸ ਪੱਖੀ ਤੇ ਲੋਕਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ | ਇਸ ਦੌਰਾਨ ਭਾਜਪਾ ਆਗੂਆਂ ਵਲੋਂ ਸਤਪਾਲ ਕਾਲਾ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਬਾਵਾ ਸਲਪੋਨਾ, ਟੋਨੀ ਚੋਪੜਾ, ਡਾ. ਮਨੀਸ਼ ਭਾਗਰਥ, ਰਾਣਾ ਕਾਲਾ, ਪ੍ਰਦੀਪ ਕੁਮਾਰ ਸ਼ਰਮਾ, ਕਾਲਾ ਜੈਨ, ਮਾਸਟਰ ਲਖਪਤ ਰਾਏ ਪ੍ਰਭਾਕਰ, ਓਮਾ ਦੱਤ ਸ਼ਰਮਾ, ਤਰਸੇਮ ਸ਼ਰਮਾ, ਰਿੰਕੂ ਜੈਨ, ਬੌਬੀ ਜੈਨ ਅਤੇ ਰੁਲਦੂ ਰਾਮ ਨੂੰ ਪਾਰਟੀ ਚਿੰਨ੍ਹ ਭੇਟ ਕਰਕੇ ਭਾਜਪਾ ਵਿਚ ਸ਼ਾਮਲ ਕੀਤਾ ਗਿਆ | ਇਸ ਮੌਕੇ ਪਾਰਟੀ ਵਰਕਰਾਂ ਵਲੋਂ ਨਵੇਂ ਮੈਂਬਰਾਂ ਦਾ ਫ਼ੁਲ ਮਾਲਾਵਾਂ ਨਾਲ ਜੋਸ਼ੀਲਾ ਸਵਾਗਤ ਕੀਤਾ ਗਿਆ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸਤਪਾਲ ਕਾਲਾ ਵਰਗੇ ਸਮਾਜਿਕ ਤੇ ਜਾਗਰੂਕ ਚਿਹਰਿਆਂ ਦੇ ਪਾਰਟੀ ਨਾਲ ਜੁੜਨ ਨਾਲ ਭਾਜਪਾ ਨੂੰ ਸੁਲਤਾਨਪੁਰ ਲੋਧੀ ਵਿਚ ਹੋਰ ਮਜ਼ਬੂਤੀ ਮਿਲੇਗੀ | ਇਸ ਮੌਕੇ ਜ਼ਿਲ੍ਹਾ ਪ੍ਰਭਾਰੀ ਹਨੀ ਕੰਬੋਜ, ਹਲਕਾ ਇੰਚਾਰਜ ਰਕੇਸ਼ ਨੀਟੂ, ਅਸ਼ਵਨੀ ਸ਼ਰਮਾ, ਮਿੰਟੂ ਜੈਨ, ਕੇਵਲ ਕਿ੍ਸ਼ਨ ਤੁਲੀ, ਮੁਕੇਸ਼ ਧੀਰ, ਬਾਬਾ ਬਲੋਰੀ ਨਾਥ, ਪੰਡਿਤ ਲਛਮਣ ਪ੍ਰਸਾਦ, ਹਨੀ ਪੁਰੀ ਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਭੱਦਰਕਾਲੀ ਮੇਲੇ 'ਤੇ 13 ਮਈ ਨੂੰ ਪੀ.ਟੀ.ਯੂ. ਦੇ ਕੈਂਪਸ ਵਿਚ ਵੀ ਛੁੱਟੀ ਹੋਵੇਗੀ-ਡਾ. ਨਵਦੀਪਕ ਸੰਧੂ ਅਗਲੀ ਖ਼ਬਰ ਪੈਂਡਿੰਗ ਚਲਾਨ ਨਿਰਧਾਰਿਤ ਸਮੇਂ ਅੰਦਰ ਭੁਗਤਾਨ ਕਰਨ ਵਾਹਨ ਮਾਲਕ-ਹਰਕਰਮ ਰੰਧਾਵਾ <br/>
Ad Position 24