13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਦੀ ਚੋਣ ਵਿਚ ਕੁਲਵਿੰਦਰ ਸਿੰਘ ਨਾਗਰਾ ਜੇਤੂ ਰਹੇ

Ad Position 21
No active advertisement
ਅਜੀਤ ਡੈਸਕ 13-05-2026
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਕਪੂਰਥਲਾ ਦੇ ਪ੍ਰਧਾਨ ਦੀ ਹੋਈ ਚੋਣ ਵਿਚ ਕੁਲਵਿੰਦਰ ਸਿੰਘ ਨਾਗਰਾ 231 ਵੋਟ ਪ੍ਰਾਪਤ ਕਰਕੇ ਸੁਸਾਇਟੀ ਦੇ ਪ੍ਰਧਾਨ ਬਣੇ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਵਰਿੰਦਰ ਕੁਮਾਰ ਵਿੱਜ ਨੂੰ 214 ਤੇ ਸੁਦੇਸ਼ ਕੁਮਾਰ ਸ਼ਰਮਾ ਨੂੰ 209 ਵੋਟ ਪ੍ਰਾਪਤ ਹੋਏ | ਸੁਸਾਇਟੀ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਐਚ.ਐਸ. ਬਾਵਾ, ਅਮਰੀਕ ਸਿੰਘ ਢਿੱਲੋਂ, ਭੁਪਿੰਦਰ ਚੱਢਾ ਤੇ ਵੀ.ਕੇ. ਵਰਮਾ ਦੀ ਦੇਖ ਰੇਖ ਹੇਠ ਬਹੁਤ ਹੀ ਸੁਚਾਰੂ ਤਰੀਕੇ ਨਾਲ ਨੇਪਰੇ ਚੜੀ | ਚੋਣ ਉਪਰੰਤ ਨਵਨਿਯੁਕਤ ਪ੍ਰਧਾਨ ਕੁਲਵਿੰਦਰ ਸਿੰਘ ਨਾਗਰਾ ਨੇ ਅਰਬਨ ਅਸਟੇਟ ਦੇ ਨਿਵਾਸੀਆਂ ਵਲੋਂ ਚੋਣ ਵਿਚ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਅਰਬਨ ਅਸਟੇਟ ਵਾਸੀਆਂ ਦੇ ਸਹਿਯੋਗ ਨਾਲ ਅਰਬਨ ਅਸਟੇਟ ਦੇ ਵਿਕਾਸ ਲਈ ਤਨਦੇਹੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਉਹ ਸੁਸਾਇਟੀ ਦੀ ਚੋਣ ਲੜਣ ਵਾਲੇ ਦੂਜੇ ਉਮੀਦਵਾਰਾਂ ਦਾ ਵੀ ਸਨਮਾਨ ਕਰਨਗੇ ਜਿਨ੍ਹਾਂ ਨੇ ਚੋਣ ਪ੍ਰਕਿਰਿਆ ਨੂੰ ਬਹੁਤ ਹੀ ਸੁਚਾਰੂ ਤਰੀਕੇ ਨਾਲ ਨੇਪਰੇ ਚੜਾਉਣ ਵਿਚ ਸਹਿਯੋਗ ਦਿੱਤਾ | ਕੁਲਵਿੰਦਰ ਸਿੰਘ ਨਾਗਰਾ ਨੇ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਨੁਜ ਆਨੰਦ, ਹੇਮੰਤ ਪੁਲਾਨੀ, ਵਿਕਾਸ ਪੁਰੀ, ਗੁਰਨਾਮ ਸਿੰਘ ਹਾਂਡਾ, ਪਰਮਜੀਤ ਸਿੰਘ ਦੁਆਬਾ, ਸੂਰਜ ਅਗਰਵਾਲ, ਨਾਮਦੇਵ ਅਰੋੜਾ, ਦੀਪਕ ਅਰੋੜਾ, ਐਡਵੋਕੇਟ ਪੀ.ਕੇ. ਤੁਲੀ, ਸਨੀ ਗੁਪਤਾ, ਪੀ.ਐਸ. ਕਾਂਗ, ਐਸ.ਐਸ. ਸੋਢੀ, ਯੋਗੇਸ਼ਵਰ ਸੂਦ, ਪਿ੍ੰਸੀਪਲ ਰਕੇਸ਼ ਸ਼ਰਮਾ, ਰਕੇਸ਼ ਪ੍ਰਾਸ਼ਰ, ਜੇ.ਐਸ. ਟੌਹੜਾ, ਬਲਜੀਤ ਰਾਏ, ਡਾ. ਰਣਜੀਤ ਰਾਏ, ਅਸ਼ੀਸ਼ ਕੁੰਦਰਾ ਤੇ ਅਮੀਸ਼ ਕੁੰਦਰਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿਛਲੇ ਅਰਸੇ ਦੌਰਾਨ ਅਰਬਨ ਅਸਟੇਟ ਦੇ ਵਿਕਾਸ ਤੇ ਭਲਾਈ ਕਾਰਜਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਦਾ ਸੈਸ਼ਨ 2025-26 ਦਾ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਮਾਤਾ ਭੱਦਰਕਾਲੀ ਦੇ 79ਵੇਂ ਸਾਲਾਨਾ ਮੇਲੇ ਦੇ ਸਬੰਧ ਵਿਚ ਸ੍ਰੀ ਬ੍ਰਹਮਕੁੰਡ ਮੰਦਰ ਤੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
Ad Position 24