06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੁਦੀਕਸ਼ਾ ਨੇ 97.4 ਫ਼ੀਸਦੀ ਅੰਕ ਹਾਸਿਲ ਕਰਕੇ ਜ਼ਿਲੇ੍ਹ 'ਚੋਂ ਦੂਸਰਾ ਸਥਾਨ ਹਾਸਿਲ ਕੀਤਾ

Ad Position 21
No active advertisement
ਅਜੀਤ ਡੈਸਕ 14-05-2026
ਫਗਵਾੜਾ, 13 ਮਈ (ਹਰਜੋਤ ਸਿੰਘ ਚਾਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜੇ 'ਚ ਇੱਥੋਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਦੀ ਵਿਦਿਆਰਥਣ ਸੁਦੀਕਸ਼ਾ ਪੁੱਤਰੀ ਲਖਵੀਰ ਰਾਮ ਵਾਸੀ ਜਮਾਲਪੁਰ ਨੇ 500 'ਚੋਂ 487 (97.4 ਪ੍ਰਤੀਸ਼ਤ) ਪ੍ਰਾਪਤ ਕਰਕੇ ਜ਼ਿਲੇ੍ਹ ਦੀ ਮੈਰਿਟ ਸੂਚੀ 'ਚੋਂ ਦੂਸਰਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਉਕਤ ਲੜਕੀ ਨੇੜਲੇ ਪਿੰਡ ਜਮਾਲਪੁਰ ਦੀ ਰਹਿਣ ਵਾਲੀ ਹੈ ਉਸ ਦੇ ਪਿਤਾ ਵਿਦੇਸ਼ 'ਚ ਰਹਿੰਦੇ ਹਨ ਤੇ ਉਸ ਨੇ ਖ਼ੁਦ ਹੀ ਪੜ੍ਹਾਈ ਕਰਕੇ ਇਹ ਮੰਜ਼ਿਲ ਹਾਸਲ ਕੀਤੀ ਹੈ ਤੇ ਉਸ ਦਾ ਸੁਪਨਾ ਆਈ.ਏ.ਐਸ ਕਰਨਾ ਹੈ | ਉਸ ਦੀ ਇਸ ਪ੍ਰਾਪਤੀ 'ਤੇ ਅੱਜ ਸਕੂਲ ਵਿਖੇ ਪਿ੍ੰ. ਮੀਨੂੰ ਮਹਾਜਨ, ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ ਤੇ ਸਕੂਲ ਸਟਾਫ਼ ਨੇ ਉਸ ਨੰੂ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ |
ਬਿਨਾਂ ਟਿਊਸ਼ਨ ਪੜ੍ਹਾਈ ਕਰਕੇ ਗੁਰਸ਼ਰਨ ਸਿੰਘ ਨੇ ਜ਼ਿਲ੍ਹੇ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ
ਇਸੇ ਤਰ੍ਹਾਂ ਸ਼੍ਰੀ ਮਹਾਂਵੀਰ ਜੈਨ ਮਾਡਲ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥੀ ਗੁਰਸ਼ਰਨ ਸਿੰਘ ਪੁੱਤਰ ਵਿਕਰਮ ਸਿੰਘ ਵਾਸੀ ਪਿੰਡ ਬਰਨਾ ਨੇ 500 'ਚੋਂ 485 (97 ਪ੍ਰਤੀਸ਼ਤ) ਅੰਕ ਹਾਸਲ ਕਰਕੇ ਜ਼ਿਲੇ੍ਹ 'ਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ | ਉਸ ਦੇ ਪਿਤਾ ਪਿੰਡ ਦੀ ਫ਼ੈਕਟਰੀ 'ਚ ਕੰਮ ਕਰਦੇ ਹਨ ਤੇ ਉਸ ਦੇ ਖ਼ੁਦ ਹੀ ਘਰ 'ਚ ਬਿਨਾਂ ਟਿਊਸ਼ਨ ਤੋਂ ਪੜ੍ਹਾਈ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ | ਉਸ ਨੇ ਦੱਸਿਆ ਕਿ ਉਹ ਭਵਿੱਖ 'ਚ ਬੀ.ਟੈਂਕ ਕਰਨਾ ਚਾਹੁੰਦਾ ਹੈ | ਦੋਨੋਂ ਵਿਦਿਆਰਥੀਆਂ ਨੇ ਇਸ ਪ੍ਰਾਪਤੀ ਦਾ ਸਿਹਰਾ ਮਾਪਿਆਂ ਤੇ ਸਕੂਲ ਸਟਾਫ਼ ਨੂੰ ਦਿੱਤਾ | ਇਸੇ ਤਰ੍ਹਾਂ ਸਰਕਾਰੀ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਦੀ ਅਨਮੋਲ ਪ੍ਰੀਤ ਪੁੱਤਰੀ ਤਰਲੋਕ ਵਾਸੀ ਬਾਬਾ ਗਧੀਆ ਨੇ ਵੀ 480 (96 ਫ਼ੀਸਦੀ) ਅੰਕ ਹਾਸਲ ਕੀਤੇ ਹਨ | ਉਸ ਦੇ ਪਿਤਾ ਲੇਬਰ ਦਾ ਕੰਮ ਕਰਦੇ ਹਨ ਤੇ ਪੜ੍ਹਾਈ ਵੀ ਉਸ ਨੇ ਖ਼ੁਦ ਕਰਕੇ ਜ਼ਿਲੇ੍ਹ 'ਚੋਂ ਛੇਵਾਂ ਸਥਾਨ ਹਾਸਲ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਵਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24