18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਚਾਇਤਾਂ ਨੇ ਬੀ.ਡੀ.ਪੀ.ਓ. ਦਫ਼ਤਰ ਵਿਖੇ 10 ਦਿਨਾਂ 'ਚ ਹਾਲ ਦੀ ਉਸਾਰੀ ਸ਼ੁਰੂ ਕਰਵਾਉਣ ਦਾ ਦਿੱਤਾ ਅਲਟੀਮੇਟਮ

Ad Position 21
No active advertisement
ਅਜੀਤ ਡੈਸਕ 21-05-2026
ਫਗਵਾੜਾ, 18 ਮਈ (ਅਸ਼ੋਕ ਕੁਮਾਰ ਵਾਲੀਆ)-ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਬਲਾਕ ਫਗਵਾੜਾ ਦੀਆਂ ਪੰਚਾਇਤਾਂ ਦੀ ਇਕ ਹੰਗਾਮੀ ਮੀਟਿੰਗ ਹੋਈ | ਜਿਸ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਚ ਜ਼ਰੂਰੀ ਕੰਮ ਕਰਵਾਉਣ ਲਈ ਆਉਣ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਬੈਠਣ ਦੀ ਯੋਗ ਜਗ੍ਹਾ ਨਾ ਹੋਣ ਦਾ ਮੁੱਦਾ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਰਣਜੀਤ ਰਾਮ ਕਲੇਰ ਸਰਪੰਚ ਨੰਗਲਮੱਝਾ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਅਤੇ ਆਗਿਆਪਾਲ ਸਿੰਘ ਪੰਚ ਖਲਵਾੜਾ ਨੇ ਕਿਹਾ ਕਿ ਮਹਿਕਮੇ ਦੇ ਕੋਲ 15 ਲੱਖ ਰੁਪਏ ਦਾ ਫੰਡ ਹਾਲ ਦੀ ਉਸਾਰੀ ਲਈ ਪਿਆ ਹੋਣ ਦੇ ਬਾਵਜੂਦ ਉਸਾਰੀ ਦਾ ਕੰਮ ਨਹੀਂ ਕਰਵਾਇਆ ਜਾ ਰਿਹਾ | ਜਿਸ ਨੂੰ ਲੈ ਕੇ ਸਰਪੰਚਾਂ-ਪੰਚਾਂ ਵਿਚ ਭਾਰੀ ਰੋਸ ਹੈ | ਉਹਨਾਂ ਕਿਹਾ ਕਿ ਭਖਦੀ ਗਰਮੀ ਵਿਚ ਜਦੋਂ ਸਰਪੰਚ ਅਤੇ ਪੰਚ ਪਿੰਡਾਂ ਦੇ ਵਿਕਾਸ ਸਬੰਧੀ ਕੰਮਾਂ ਲਈ ਬੀ.ਡੀ.ਪੀ.ਓ. ਦਫ਼ਤਰ ਆਉਂਦੇ ਹਨ ਤਾਂ ਉਹਨਾਂ ਨੂੰ ਬਹੁਤ ਖੱਜਲ ਖ਼ੁਆਰ ਹੋਣਾ ਪੈਂਦਾ ਹੈ | ਕਈ ਵਾਰ ਮਹਿਕਮੇ ਦੇ ਸਬੰਧਿਤ ਅਧਿਕਾਰੀ ਮੌਜੂਦਾ ਨਹੀਂ ਹੁੰਦੇ ਤਾਂ ਉਹਨਾਂ ਦੇ ਇੰਤਜ਼ਾਰ ਵਿਚ ਬੈਠਣ ਲਈ ਢੁਕਵਾਂ ਪ੍ਰਬੰਧ ਨਹੀਂ ਹੈ | ਜਦੋਂ ਵੀ ਅਧਿਕਾਰੀਆਂ ਨਾਲ ਇਸ ਸਮੱਸਿਆ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਉਹ ਟਾਲ-ਮਟੋਲ ਕਰਦੇ ਹਨ | ਦਫ਼ਤਰ ਵਿਚ ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦਾ ਢੁਕਵਾਂ ਵੀ ਪ੍ਰਬੰਧ ਨਹੀਂ ਹੈ | ਉਹਨਾਂ 10 ਦਿਨ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ 10 ਦਿਨਾਂ ਦੇ ਅੰਦਰ ਪੰਚਾਇਤਾਂ ਲਈ ਹਾਲ ਦੀ ਉਸਾਰੀ ਸ਼ੁਰੂ ਨਾ ਕਰਵਾਈ ਗਈ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਬਲਵੀਰ ਚੰਦ ਜਗਪਾਲਪੁਰ, ਕੁਲਵੰਤ ਕੌਰ ਸਰਪੰਚ ਢੰਡੋਲੀ, ਕੁਲਦੀਪ ਕੌਰ ਸਰਪੰਚ ਖਲਵਾੜਾ, ਹਰਦੀਪ ਕੌਰ ਸਰਪੰਚ ਨਿਹਾਲਗੜ੍ਹ, ਕੁਲਵਿੰਦਰ ਕੌਰ ਸਰਪੰਚ ਖੰਗੂੜਾ, ਸੁਰਜੀਤ ਕੌਰ ਸਰਪੰਚ ਨਾਰੰਗਪੁਰ, ਪਰਮਜੀਤ ਕੌਰ ਸਰਪੰਚ ਦੇਵਾ ਸਿੰਘ ਵਾਲਾ, ਤਜਿੰਦਰ ਪਾਲ ਸਿੰਘ ਸਰਪੰਚ ਸੰਗਤਪੁਰ, ਗੁਰਸ਼ਿੰਦਰ ਸਿੰਘ ਸਰਪੰਚ ਰਿਹਾਣਾ ਜੱਟਾਂ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਰਾਮ ਮੂਰਤੀ, ਸਤਪਾਲ ਸੱਤੀ ਪੰਚ ਢੱਕ ਪੰਡੋਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਧੋਪੁਰ ਵਿਖੇ ਜੱਸਲ ਜਠੇਰਿਆਂ ਦਾ ਮੇਲਾ ਸ਼ਰਧਾ ਪੂਰਵਕ ਸੰਪੰਨ ਅਗਲੀ ਖ਼ਬਰ ਸਰਕਾਰੀ ਸਕੂਲ ਭੰਡਾਲ ਬੇਟ ਵਿਖੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
Ad Position 24