ਹੁਸੈਨਪੁਰ, 20 ਮਈ (ਤਰਲੋਚਨ ਸਿੰਘ ਸੋਢੀ)-ਬਾਬਾ ਮੰਡ ਪੀਰ ਦੇ ਦਰਬਾਰ 'ਤੇ ਪਿੰਡ ਪਾਜੀਆਂ ਕਪੂਰਥਲਾ ਵਿਖੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸ਼ਾਹ ਦੀ ਅਗਵਾਈ ਹੇਠ ਬ੍ਰਹਮਲੀਨ ਬਾਬਾ ਰਾਮੂ ਸ਼ਾਹ ਦੀ 5ਵੀਂ ਬਰਸੀ ਸਮੂਹ ਸੰਗਤਾਂ ਵਲੋਂ ਸਾਂਝੇ ਤੌਰ ਤੇ ਮਨਾਈ ਗਈ ਜਿਸ ਦੌਰਾਨ ਸਮੂਹ ਸੰਗਤਾਂ ਵਲੋਂ ਸਾਂਝੇ ਤੌਰ ਤੇ ਝੰਡਾ ਤੇ ਚਾਦਰ ਚੜ੍ਹਾਉਣ ਦੀ ਰਸਮ ਸ਼ਰਧਾਪੂਰਵਕ ਨਿਭਾਈ ਗਈ | ਇਸ ਦੌਰਾਨ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸ਼ਾਹ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਦੌਰਾਨ ਪ੍ਰਸਿੱਧ ਗਾਇਕਾ ਤੇ ਕੱਵਾਲਾਂ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੇਲੇ ਨੂੰ ਸਫਲ ਬਣਾਉਣ ਵਿਚ ਪ੍ਰਸਿੱਧ ਕਵੀਸ਼ਰ ਬਲਵਿੰਦਰ ਪਾਜੀਆਂ, ਕੁਲਵੰਤ ਸਿੰਘ, ਦਲਵੀਰ ਮੱਟੂ, ਬਲਵੀਰ ਸਿੰਘ ਬੀਰਾ, ਚਮਕੌਰ ਸਿੰਘ, ਬਿੱਕਾ ਦੁਰਗਾਪੁਰ, ਜਸਵੀਰ ਸਿੰਘ, ਸ਼ਨੀ, ਤਰਸੇਮ ਲਾਲ, ਮੰਗਾ, ਸੁਰਜੀਤ ਸਿੰਘ, ਮਨਜੀਤ, ਵਿਪਨ, ਸ਼ੇਰ ਸਿੰਘ, ਸਰਬਜੀਤ ਸਿੰਘ, ਪਿ੍ੰਸ, ਸੇਵਾ ਸਿੰਘ, ਸਾਬ, ਬਲਦੇਵ ਸਿੰਘ, ਚਰਨਜੀਤ ਅਰਸ਼ਦੀਪ, ਸਾਹਿਲ, ਵਿਜੇ ਕੁਮਾਰ, ਜਗੀਰ ਸਿੰਘ, ਸ਼ੇਰ ਸ਼ਾਹ ਤੇ ਸਮੂਹ ਸੰਗਤਾਂ ਵਲੋਂ ਨਿਸ਼ਕਾਮ ਸੇਵਾ ਕੀਤੀ ਗਈ |