03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜੇ ਹਲਕੇ ਦਾ ਇੰਚਾਰਜ ਲੱਗਣ 'ਤੇ ਮੁਬਾਰਕਾਂ ਤੇ ਹਾਈਕਮਾਂਡ ਦਾ ਧੰਨਵਾਦ-ਵਿਜੈ ਪੰਡੋਰੀ

Ad Position 21
No active advertisement
ਅਜੀਤ ਡੈਸਕ 26-05-2026
ਖਲਵਾੜਾ, 25 ਮਈ (ਮਨਦੀਪ ਸਿੰਘ ਸੰਧੂ)-ਪੰਜਾਬ ਵਿਚ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਮੀਕਰਣ ਤੇਜ਼ ਹੁੰਦੇ ਨਜ਼ਰ ਆ ਰਹੇ ਹਨ | ਅਤੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਆਪਣੇ ਉਮੀਦਵਾਰਾਂ ਨੂੰ ਆਪਣੇ ਆਪਣੇ ਥਾਂ ਸੈੱਟ ਕਰਨ ਲਈ ਤਿਆਰੀ ਕਰ ਰਹੀ ਹੈ | ਐਸ ਸੀ ਵਿੰਗ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਪੰਚ ਵਿਜੈ ਕੁਮਾਰ ਪੰਡੋਰੀ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਪਹਿਲਾ ਨਾਲੋਂ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰੇਗੀ ਪੂਰੇ ਪੰਜਾਬ ਵਿਚ ਮਾਨ ਮਾਨ ਹੋਈ ਪਈ ਹੈ | ਵਿਰੋਧੀ ਪੂਰੀ ਬੌਖਲਾਹਟ ਵਿਚ ਹਨ | ਪੰਡੋਰੀ ਨੇ ਫਗਵਾੜਾ ਤੋਂ ਨਵੇਂ ਲਗਾਏ ਗਏ ਹਲਕਾ ਇੰਚਾਰਜ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਵਧਾਈਆਂ ਦਿੱਤੀਆਂ ਅਤੇ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ | ਅਤੇ ਕਿਹਾ ਕੇ ਚੱਬੇਵਾਲ ਸਾਬ ਦੇ ਫਗਵਾੜਾ ਆਉਣ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਬਣ ਗਈ ਹੈ | ਹਰਜੀ ਹਰਨੂਰ ਸਿੰਘ ਮਾਨ ਵਾਰੇ ਗੱਲਬਾਤ ਕਰਦਿਆਂ ਕਿਹਾ ਕਿ ਹਰਜੀ ਮਾਨ ਵੀ ਬਹੁਤ ਹੀ ਵਧੀਆ ਅਤੇ ਠੰਡੇ ਸੁਭਾਅ ਦੇ ਵਿਅਕਤੀ ਹਨ ਉਹ ਵੀ ਸਾਰੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਸਨ ਸ਼ਾਇਦ ਫਗਵਾੜੇ ਵਿਚ ਪਾਰਟੀ ਦੀ ਧੜੇ ਬਾਜੀ ਨੂੰ ਦੇਖਦੇ ਹੋਏ ਹਾਈਕਮਾਂਡ ਵਲੋ ਇਹ ਫ਼ੈਸਲਾ ਲਿਆ ਗਿਆ | ਪਾਰਟੀ ਦਾ ਹੁਕਮ ਸਾਡੇ ਸਿਰ ਮੱਥੇ ਅਤੇ ਹੁਣ ਜੋ ਕੁਝ ਪਿੰਡਾਂ ਦੇ ਸਰਪੰਚ ਜਾਂ ਪੰਚਾਇਤਾਂ ਪਾਰਟੀ ਤੋਂ ਨਾਰਾਜ਼ ਚੱਲ ਰਹੀਆਂ ਸੀ ਓਹਨਾ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇਗਾ | ਅਤੇ ਫਗਵਾੜੇ ਤੋਂ ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਐੱਸ ਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀਆਂ ਚੋਣਾਂ 'ਚ ਲੋਕ ਚੰਗੇ ਅਕਸ ਵਾਲੇ ਤੇ ਇਮਾਨਦਾਰ ਉਮੀਦਵਾਰਾਂ ਨੂੰ ਵੋਟਾਂ ਪਾਉਣ-ਹਰਬੰਸ ਸਿੰਘ ਵਾਲੀਆ, ਓਮਕ... ਅਗਲੀ ਖ਼ਬਰ ਚੋਣ ਕਮਿਸ਼ਨ ਵਲੋਂ ਮਨਪ੍ਰੀਤ ਕੌਰ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਲਈ ਚੋਣ ਆਬਜ਼ਰਵਰ ਨਿਯੁਕਤ
Ad Position 24