12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੋਿਲੰਗ ਬੂਥਾਂ 'ਤੇ ਵ੍ਹੀਲ ਚੇਅਰ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਵੋਟਰ ਹੋਏ ਪ੍ਰੇਸ਼ਾਨ •ਬਜ਼ੁਰਗਾਂ ਨੂੰ ਮੋਢਿਆਂ 'ਤੇ ਚੁੱਕ ਕੇ ਪੋਿਲੰਗ ਬੂਥਾਂ ਵੱਲ ਲੈ ਕੇ ਜਾਂਦੇ ਨਜ਼ਰ ਆਏ ਲੋਕ <br/>

Ad Position 21
No active advertisement
ਅਜੀਤ ਡੈਸਕ 27-05-2026
ਕਪੂਰਥਲਾ, 26 ਮਈ (ਅਮਰਜੀਤ ਸਿੰਘ ਸਡਾਨਾ)-ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੋਿਲੰਗ ਬੂਥਾਂ 'ਤੇ ਵੱਖ-ਵੱਖ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ | ਪਰ ਸ਼ਹਿਰ ਦੇ ਪੋਿਲੰਗ ਸਟੇਸ਼ਨਾਂ 'ਤੇ ਨਿਗਮ ਚੋਣਾਂ ਦੌਰਾਨ ਕੋਈ ਵੀ ਵਿਸ਼ੇਸ਼ ਸਹੂਲਤ ਦੇ ਪ੍ਰਬੰਧ ਦੇਖਣ ਨੂੰ ਨਹੀਂ ਮਿਲੇ | ਬਹੁਤੇ ਪੋਿਲੰਗ ਬੂਥਾਂ 'ਤੇ ਬਜ਼ੁਰਗਾਂ ਤੇ ਅਪਾਹਜ ਵਿਅਕਤੀਆਂ ਲਈ ਕਿਸੇ ਵੀ ਵੀਲ ਚੇਅਰ ਦਾ ਪ੍ਰਬੰਧ ਨਹੀਂ ਸੀ, ਜਦਕਿ ਕੁੱਝ ਕੁ ਬੂਥਾਂ 'ਤੇ ਵੀਲ ਚੇਅਰ ਵੇਖੀਆਂ ਗਈਆਂ | ਇੱਥੋਂ ਤੱਕ ਕਿ ਅਤਿ ਦੀ ਗਰਮੀ ਦੇ ਬਾਵਜੂਦ ਵੀ ਪੋਿਲੰਗ ਬੂਥਾਂ 'ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਤੇ ਕਈ ਬੂਥਾਂ 'ਤੇ ਬਜ਼ੁਰਗ ਵੋਟਰਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਮੋਢਿਆਂ 'ਤੇ ਚੱਕੇ ਵੋਟਾਂ ਪਾਉਣ ਲਈ ਲੈ ਕੇ ਆਏ | ਪ੍ਰਸ਼ਾਸਨ ਵਲੋਂ ਚੋਣਾਂ ਦੌਰਾਨ ਵੋਟਾਂ ਤੋਂ ਪਹਿਲਾਂ ਪੋਿਲੰਗ ਬੂਥਾਂ 'ਤੇ ਸਹੂਲਤਾਂ ਦੇਣ ਦੇ ਦਾਅਵੇ ਤਾਂ ਕਰਦਾ ਹੈ ਪਰ ਇਹ ਹਕੀਕਤ ਵਿਚ ਨਜ਼ਰ ਨਹੀਂ ਆਉਂਦੇ | ਕਈ ਇਮਾਰਤਾਂ ਵਿਚ ਚਾਰ ਤੋਂ 6 ਪੋਿਲੰਗ ਬੂਥ ਬਣਾਏ ਗਏ ਸਨ, ਜਿੱਥੇ ਵੋਟਰਾਂ ਦੀ ਗਿਣਤੀ ਵੀ 6 ਹਜ਼ਾਰ ਤੋਂ ਵੱਧ ਸੀ ਅਤੇ ਲੰਬੀਆਂ ਕਤਾਰਾਂ ਲੱਗਣ ਦੇ ਬਾਵਜੂਦ ਵੀ ਲੋਕ ਪੀਣ ਵਾਲੇ ਪਾਣੀ ਨੂੰ ਤਰਸਦੇ ਰਹੇ | ਇੱਥੋਂ ਤੱਕ ਕਿ ਪੁਲਿਸ ਅਧਿਕਾਰੀ ਮੋਬਾਈਲ ਪੋਿਲੰਗ ਬੂਥ ਅੰਦਰ ਲੈ ਕੇ ਜਾਣ ਸਬੰਧੀ ਲੋਕਾਂ ਨੂੰ ਵਾਰ ਵਾਰ ਕਹਿੰਦੇ ਤਾਂ ਨਜ਼ਰ ਆ ਰਹੇ ਸਨ ਪਰ ਬਹੁਤੇ ਲੋਕ ਪੋਿਲੰਗ ਬੂਥਾਂ ਅੰਦਰ ਮੋਬਾਈਲ ਫ਼ੋਨ ਲਿਜਾਂਦੇ ਅਤੇ ਵਰਤੋਂ ਕਰਦੇ ਵੀ ਦੇਖੇ ਗਏ | ਜਿਨ੍ਹਾਂ ਇਮਾਰਤਾਂ ਵਿਚ ਚਾਰ ਜਾਂ ਛੇ ਪੋਿਲੰਗ ਬੂਥ ਬਣਾਏ ਗਏ ਸਨ ਉੱਥੇ ਵੋਟਰਾਂ ਨੂੰ ਇਹ ਦੱਸਣ ਵਾਲਾ ਕੋਈ ਨਹੀਂ ਸੀ ਕਿ ਉਨ੍ਹਾਂ ਦੀ ਵੋਟ ਪਰਚੀ ਦੇ ਹਿਸਾਬ ਨਾਲ ਉਨ੍ਹਾਂ ਦਾ ਬੂਥ ਕਿਹੜਾ ਹੈ ਤੇ ਗਰਮੀ ਦੌਰਾਨ ਵੋਟਰਾਂ ਨੂੰ ਇਸ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ ਤੇ ਇਕ ਤੋਂ ਦੂਜੇ ਬੂਥਾਂ ਵੱਲ ਵਾਰ ਵਾਰ ਚੱਕਰ ਲਗਾਉਣੇ ਪਏ |

Ad Position 22
No active advertisement
ਪਿਛਲੀ ਖ਼ਬਰ ਬੇਕਾਬੂ ਹੋ ਕੇ ਕਾਰ ਪਲਟਣ ਕਰਕੇ 2 ਜ਼ਖਮੀ <br/> ਅਗਲੀ ਖ਼ਬਰ ਵੋਟਾਂ ਤੋਂ ਇਕ ਦਿਨ ਪਹਿਲਾਂ ਵੋਟਰ ਸੂਚੀਆਂ ਵਿਚ ਫੇਰ ਬਦਲ ਕਰਨ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ-ਗੁਰਦੀਪ ਸਿੰਘ ਭੰਡਾਲ...
Ad Position 24