15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਦੋ ਚਾਲੂ ਭੱਠੀਆਂ ਅਤੇ 22 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

Ad Position 21
No active advertisement
ਅਜੀਤ ਡੈਸਕ 02-06-2026
ਡਡਵਿੰਡੀ, 1 ਜੂਨ (ਦਿਲਬਾਗ ਸਿੰਘ ਝੰਡ)-ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਵਲੋਂ ਨਸ਼ੇ ਦਾ ਕਾਰੋਬਾਰ ਕਰਨ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਹਰਿੰਦਰ ਸਿੰਘ ਪੁਲਿਸ ਕਪਤਾਨ ਤਫ਼ਤੀਸ਼ ਕਪੂਰਥਲਾ ਅਤੇ ਧਰੇਂਦਰ ਵਰਮਾ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਦੀਆ ਹਦਾਇਤਾਂ ਅਨੁਸਾਰ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਡੱਲਾ ਚੌਂਕੀ ਦੀ ਪੁਲਿਸ ਨੇ 02 ਚਾਲੂ ਭੱਠੀਆਂ ਸਮੇਤ ਸਮਾਨ ਅਤੇ 22 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਸੁਲਤਾਨਪੁਰ ਲੋਧੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਐਸ. ਆਈ. ਜਸਦੀਪ ਸਿੰਘ ਇੰਚਾਰਜ ਚੌਂਕੀ ਡੱਲਾ ਪੁਲਿਸ ਪਾਰਟੀ ਸਮੇਤ ਸਰਕਾਰੀ ਗੱਡੀ ਤੇ ਸਵਾਰ ਹੋ ਕੇ ਗਸ਼ਤ ਕਰ ਰਹੇ ਸਨ ਅਤੇ ਉਹ ਅੱਡਾ ਤੋਤੀ ਵਿਖੇ ਮੌਜੂਦ ਸੀ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜਸਬੀਰ ਸਿੰਘ ਪੁੱਤਰ ਗੋਬਿੰਦ ਸਿੰਘ, ਸਿਮਰ ਕੌਰ ਪਤਨੀ ਜਸਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਲਾਭ ਸਿੰਘ, ਬਲਵੀਰ ਕੌਰ ਪਤਨੀ ਲਾਭ ਸਿੰਘ ਵਾਸੀਆਨ ਤੋਤੀ ਥਾਣਾ ਸੁਲਤਾਨਪੁਰ ਲੋਧੀ ਜੋ ਆਪਣੇ-ਆਪਣੇ ਘਰਾਂ ਦੇ ਵਿਚ ਭੱਠੀ ਲਗਾ ਕੇ ਸ਼ਰਾਬ ਕਸ਼ੀਦ ਕਰਦੇ ਹਨ | ਜੇਕਰ ਇਨ੍ਹਾਂ ਦੇ ਘਰਾਂ ਵਿਚ ਛਾਪਾ ਮਾਰਿਆ ਜਾਵੇ ਤਾਂ ਚਾਲੂ ਭੱਠੀ ਅਤੇ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਤੇ ਲਾਹਣ ਸਮੇਤ ਕਾਬੂ ਆ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਉਕਤ ਦੋਸ਼ੀਆਂ ਦੇ ਘਰਾਂ ਵਿਚ ਛਾਪਾ ਮਾਰਿਆ ਗਿਆ ਤਾਂ 02 ਚਾਲੂ ਭੱਠੀਆਂ ਸਮੇਤ ਸਮਾਨ ਅਤੇ 22 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰ ਕਥਿਤ ਦੋਸ਼ਣ ਸਿਮਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਤੋਤੀ ਨੂੰ ਗਿ੍ਫ਼ਤਾਰ ਕੀਤਾ | ਦੋਸ਼ੀਆਂ ਜਸਬੀਰ ਸਿੰਘ ਪੁੱਤਰ ਗੋਬਿੰਦ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਲਾਭ ਸਿੰਘ ਅਤੇ ਬਲਵੀਰ ਕੌਰ ਪਤਨੀ ਲਾਭ ਸਿੰਘ ਵਾਸੀਆਨ ਤੋਤੀ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਮੌਕਾ ਤੋ ਹਨੇਰੇ ਦਾ ਫ਼ਾਇਦਾ ਉਠਾ ਕੇ ਮੱਕੀ ਦੇ ਖੇਤਾਂ ਵਿਚੋਂ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਵੀ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਿਮਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਤੋਤੀ ਨੇ ਮੰਨਿਆ ਕਿ ਉਹ ਪੈਸੇ ਦੇ ਲਾਲਚ ਦੇ ਵਿਚ ਇਹ ਧੰਦਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬੀ.ਐੱਲ.ਓਜ਼ ਘਰ-ਘਰ ਜਾ ਕੇ 25 ਜੂਨ ਤੋਂ 24 ਜੁਲਾਈ ਤੱਕ ਵੋਟਰਾਂ ਦੀ ਵੈਰੀਫਿਕੇਸ਼ਨ ਕਰਨਗੇ-ਅਕਾਸ਼ ਬਾਂਸਲ ਅਗਲੀ ਖ਼ਬਰ ਨਿਊ ਸਨਫਲਾਵਰ ਹਾਈ ਸਕੂਲ ਦੀ ਮੈਰਿਟ ਹੋਲਡਰ ਵਿਦਿਆਰਥਣ ਸੋਨਾਕਸ਼ੀ ਦਾ ਮੁੱਖ ਮੰਤਰੀ ਵਲੋਂ ਸਨਮਾਨ
Ad Position 24