15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 09-06-2026
ਫਗਵਾੜਾ, 8 ਜੂਨ (ਹਰਜੋਤ ਸਿੰਘ ਚਾਨਾ)-ਤੇਲ, ਗੈਸ ਦੀਆਂ ਕੀਮਤਾਂ ਦੇ ਵਿਰੋਧ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦਾ ਪੁਤਲਾ ਜੀ.ਟੀ.ਰੋਡ 'ਤੇ ਸਾੜਿਆ ਤੇ ਕਿਹਾ ਕਿ ਇਨ੍ਹਾਂ ਨੂੰ ਲੋਕਾਂ ਦੇ ਹਿਤਾਂ ਦੀ ਕੋਈ ਪ੍ਰਵਾਹ ਨਹੀਂ ਤੇ ਹਰ ਰੋਜ਼ ਕੀਮਤਾਂ 'ਚ ਵਾਧਾ ਹੋ ਰਿਹਾ ਹੈ | ਮੁਜ਼ਾਹਰੇ ਦੌਰਾਨ ਇਲਾਕੇ ਭਰ ਦੇ ਕਿਸਾਨ ਏ.ਡੀ.ਸੀ. ਦਫ਼ਤਰ ਫਗਵਾੜਾ ਵਿਖੇ ਇਕੱਠੇ ਹੋਏ, ਪਰ ਏ.ਡੀ.ਸੀ. ਦੇ ਨਾ ਹੋਣ ਕਾਰਨ ਕਿਸਾਨਾਂ ਦਾ ਰੋਸ ਵੱਧ ਗਿਆ | ਕਿਸਾਨ ਜਥੇਬੰਦੀ ਦੇ ਆਗੂਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਜੀ.ਟੀ. ਰੋਡ ਸਥਿਤ ਹਰਗੋਬਿੰਦ ਨਗਰ ਚੌਂਕ ਤੱਕ ਰੋਸ ਮਾਰਚ ਕੀਤਾ ਤੇ ਪੁਤਲੇ ਫੂਕੇ | ਇਸ ਦੌਰਾਨ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ, ਹਰਭਜਨ ਸਿੰਘ ਬਾਜਵਾ ਮਲਕਪੁਰ, ਗੁਰਪਾਲ ਸਿੰਘ ਪਾਲਾ ਮੌਲੀ ਪੈੱ੍ਰਸ ਸਕੱਤਰ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਖੁਣਖੁਣ ਮਾਨਾਂਵਾਲੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੋਲੀ, ਸੰਤੋਖ ਸਿੰਘ ਲੱਖਪੁਰ, ਜਸਵੀਰ ਸਿੰਘ ਬੜਾ ਪਿੰਡ ਤੇ ਸੁਖਵਿੰਦਰ ਸਿੰਘ ਸ਼ੇਰਗਿੱਲ ਮਾਨਾਂਵਾਲੀ ਨੇ ਦੱਸਿਆ ਕਿ ਅੱਜ ਫਿਰ ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਹੈ | ਇਸ ਤੋਂ ਇਲਾਵਾ ਪੈਟਰੋਲ, ਡੀਜ਼ਲ, ਖਾਦਾਂ ਦੇ ਰੇਟ ਵੀ ਲਗਾਤਾਰ ਵੱਧ ਰਹੇ ਹਨ, ਜਿਸ ਕਰਕੇ ਮਹਿੰਗਾਈ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕ ਹਾਹਾਕਾਰ ਕਰ ਰਹੇ ਹਨ ਪਰ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਡੀਜ਼ਲ ਤੇ ਖਾਦ ਮਹਿੰਗੀ ਹੋਣ ਦੇ ਨਾਲ ਦੋਹਰੀ ਮਾਰ ਪੈ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਫਗਵਾੜਾ ਦੀ ਗੰਨਾ ਮਿੱਲ ਵੱਲ ਕਿਸਾਨਾਂ ਦੀ ਜੋ 28 ਕਰੋੜ ਰੁਪਏ ਦੀ ਰਕਮ ਬਕਾਇਆ ਹੈ, ਉਸ ਦੀ ਅਦਾਇਗੀ ਜਲਦੀ ਕਰਵਾਈ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਮੁਜ਼ਾਹਰਾਕਾਰੀਆਂ ਨੇ ਏ.ਡੀ.ਸੀ. ਫਗਵਾੜਾ ਪ੍ਰਤੀ ਵੀ ਡੂੰਘੀ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਏ.ਡੀ.ਸੀ. ਦੇ ਰੁੱਖੇ ਤੇ ਮਾੜੇ ਵਤੀਰੇ ਕਾਰਨ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਨੂੰ ਵੀ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ ਤੇ ਉਹ ਦਫ਼ਤਰ ਵੀ ਨਹੀਂ ਬੈਠਦੇ | ਇਸ ਮੌਕੇ ਸਾਬਕਾ ਕੌਂਸਲਰ ਰਮੇਸ਼ ਕੌਲ, ਕਾਮਰੇਡ ਰਣਦੀਪ ਸਿੰਘ ਰਾਣਾ ਸਾਹਨੀ, ਚੂਹੜ ਸਿੰਘ ਗੰਡਮ, ਅਮਨਦੀਪ ਸਿੰਘ ਨੰਬਰਦਾਰ, ਬਲਜੀਤ ਸਿੰਘ ਹਰਦਾਸਪੁਰ, ਨਿੱਕਾ ਭਾਣੋਕੀ, ਰੇਸ਼ਮ ਸਿੰਘ ਲੱਖਪੁਰ, ਜਸ਼ਨਦੀਪ ਸਿੰਘ, ਸੰਨੀ ਵਾਹਦ, ਦੀਪ ਲੱਖਪੁਰ, ਸਤਨਾਮ ਸਿੰਘ ਅਜਨੋਹਾ, ਹਰਵਿੰਦਰ ਸਿੰਘ ਸ਼ੇਰਗਿੱਲ, ਰਣਵੀਰ ਸਿੰਘ, ਰਾਣਾ ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ, ਸ਼ਰਨਜੀਤ ਸਿੰਘ ਅਠੌਲੀ, ਇੰਦਰਪ੍ਰੀਤ ਸਿੰਘ ਪੰਚ, ਰਾਜਾ ਸਿੰਘ, ਜਨਕ ਸਿੰਘ, ਜਸਵਿੰਦਰ ਸਿੰਘ ਨਰੂੜ, ਰਾਜਿੰਦਰ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ, ਗੁਰਜਿੰਦਰ ਸਿੰਘ, ਦਿਲਬਾਗ ਸਿੰਘ, ਸੁਰਿੰਦਰ ਸਿੰਘ ਰਿਟਾ. ਜੇ.ਈ., ਮਨਜੀਤ ਸਿੰਘ ਲੱਲੀ, ਜਸਵੰਤ ਸਿੰਘ ਭਾਣੋਕੀ, ਅਮਰੀਕ ਸਿੰਘ, ਰਾਣਾ ਤੇ ਧੀਰਾ ਰੁੜਕੀ, ਜਗਦੀਪ ਸਿੰਘ ਨਿਹਾਲਗੜ੍ਹ, ਹਰਦੀਪ ਸਿੰਘ, ਮਨਜੀਤ ਸਿੰਘ ਦਰਵੇਸ਼ ਪਿੰਡ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰੀ-ਐੱਸ.ਆਈ.ਆਰ. ਦੌਰਾਨ ਜ਼ਿਲ੍ਹੇ ਦੇ 791 ਪੋਿਲੰਗ ਬੂਥਾਂ 'ਤੇ ਬੀ.ਐਲ.ਓਜ਼. ਨੇ ਲਗਾਏ ਵਿਸ਼ੇਸ਼ ਕੈਂਪ ਅਗਲੀ ਖ਼ਬਰ ਪੰਚਾਇਤ ਆਲਮਗੀਰ ਤੇ ਗੁ: ਘੰਟਾ ਘਰ ਦਰਮਿਆਨ ਚਲਦੇ ਰੇੜਕੇ ਨੂੰ ਲੈ ਕੇ ਐੱਸ.ਡੀ.ਐੱਮ. ਪੁੱਜੇ ਕਾਲਾ ਸੰਘਿਆਂ
Ad Position 24