25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭੁਲੱਥ ਪੁਲਿਸ ਵਲੋਂ ਸ਼ੱਕੀ ਹਾਲਾਤਾ ਵਿਚ ਘੁੰਮਦੇ ਦੋ ਨੌਜਵਾਨ ਕਾਬੂ, ਮੁਕੱਦਮਾ ਦਰਜ <br/>

Ad Position 21
No active advertisement
ਅਜੀਤ ਡੈਸਕ 10-06-2026
ਭੁਲੱਥ, 9 ਜੂਨ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਾਤਾਂ ਵਿਚ ਘੁੰਮਦੇ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਭੈੜੇ ਪੁਰਸ਼ਾਂ ਦੇ ਤਲਾਸ਼ ਦੇ ਸਬੰਧ ਵਿਚ ਪੁਲਿਸ ਪਾਰਟੀ ਜਦੋਂ ਪਿੰਡ ਜੋਗਿੰਦਰ ਨਗਰ ਦੀਆਂ ਮੜੀਆਂ ਦੇ ਨਜ਼ਦੀਕ ਪੁੱਜੀ ਤਾਂ ਦੋ ਨੌਜਵਾਨ ਉੱਧਰ ਬਿਨਾਂ ਵਜਾ ਘੁੰਮਦੇ ਅਤੇ ਆਵਾਰਾਗਰਦੀ ਕਰ ਰਹੇ ਸਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਆਪ ਨੂੰ ਛਪਾਉਣ ਦੀ ਨੀਅਤ ਨਾਲ ਸ਼ਮਸ਼ਾਨ ਘਾਟ ਅੰਦਰ ਲੁੱਕ ਗਏ | ਜਿਨ੍ਹਾਂ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਨੇ ਵਾਰੋ ਵਾਰੀ ਆਪਣੇ ਨਾਮ ਤਰਸ਼ਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪਚਰੰਗਾ ਥਾਣਾ ਭੋਗਪੁਰ ਅਤੇ ਦੂਸਰੇ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸੁਰਖਾਂ ਥਾਣਾ ਭੋਗਪੁਰ ਦੱਸਿਆ | ਉਨ੍ਹਾਂ ਨੇ ਪੁਲਿਸ ਪਾਰਟੀ ਨੂੰ ਸ਼ੱਕੀ ਹਾਲਾਤਾਂ ਵਿਚ ਆਉਣ ਸਬੰਧੀ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਗਿਆ | ਭੁਲੱਥ ਪੁਲਿਸ ਵੱਲੋਂ ਉਨ੍ਹਾਂ ਦੋਨਾਂ ਨੂੰ ਸ਼ੱਕੀ ਹਾਲਾਤਾਂ ਵਿਚ ਘੁੰਮਣ ਅਤੇ ਆਵਾਰਾਗਰਦੀ ਕਰਨ ਸਬੰਧੀ ਕੋਈ ਸਪਸ਼ਟ ਜਵਾਬ ਨਾ ਦੇ ਸਕਣ ਤੇ ਦੋਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਜਖ਼ਮੀ <br/> ਅਗਲੀ ਖ਼ਬਰ 18 ਸਾਲਾ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਪਾਦਰੀ ਪੁਲਿਸ ਵਲੋਂ ਗਿ੍ਫ਼ਤਾਰ
Ad Position 24