27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੇਕਾਬੂ ਕਾਰ ਦਰਖ਼ਤ ਨਾਲ ਟਕਰਾਉਣ ਨਾਲ ਪਤੀ-ਪਤਨੀ ਦੀ ਮੌਤ, ਦੋ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 11-06-2026
ਬੇਗੋਵਾਲ, 10 ਜੂਨ (ਸੁਖਜਿੰਦਰ ਸਿੰਘ)-ਅੱਜ ਤੜਕਸਾਰ ਬੇਗੋਵਾਲ ਭੁਲੱਥ ਰੋਡ 'ਤੇ ਭਦਾਸ ਨਜ਼ਦੀਕ ਪੈਟਰੋਲ ਪੰਪ ਕੋਲ ਬੇਕਾਬੂ ਹੋਈ ਕਾਰ ਅਚਾਨਕ ਦਰਖ਼ਤ ਨਾਲ ਟਕਰਾਉਣ ਉਪਰੰਤ ਗੱਡੀ ਸਵਾਰ ਪਤੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋ ਗਏ | ਇਸ ਸਬੰਧੀ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਿਆਣੀ ਭੱਗੂਪੁਰੀਆ ਅੱਜ ਤੜਕਸਾਰ ਆਪਣੀ ਪਤਨੀ ਪਰਮਜੀਤ ਕੌਰ ਜਿਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਇਲਾਜ ਲਈ ਜਲੰਧਰ ਆਪਣੀ ਨੂੰ ਹ ਸਮੇਤ ਲੈ ਕੇ ਪਿੰਡ ਦੀ ਹੀ ਗੱਡੀ ਨੰਬਰ ਪੀਬੀ 010 ਡੀਆਰ 9530 ਜਿਸ ਨੂੰ ਸੁਖਜਿੰਦਰ ਸਿੰਘ ਭੁੱਲਾ ਸਿੰਘ ਵਾਸੀ ਮਿਆਣੀ ਭੱਗੂਪੁਰੀਆ ਚਲਾ ਰਿਹਾ ਸੀ ਜਾ ਰਿਹਾ ਸੀ | ਜਦੋਂ ਇਹ ਗੱਡੀ ਪਿੰਡ ਭਦਾਸ ਦੇ ਨਜ਼ਦੀਕ ਇੱਕ ਪੈਟਰੋਲ ਪੰਪ ਕੋਲੋਂ ਗੁਜਰ ਰਹੀ ਸੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਖੋ ਜਾਣਕਾਰ ਕੇ ਇਹ ਗੱਡੀ ਰੋਡ 'ਤੇ ਇੱਕ ਦਰਖ਼ਤ ਨਾਲ ਜਾ ਟਕਰਾਈ ਜਿਸ ਨਾਲ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਪਤਨੀ ਲਖਵਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਤੇ ਇਹਨਾਂ ਦੀ ਨੂੰ ਹ ਕੁਲਵਿੰਦਰ ਕੌਰ ਜਿਸ ਦੇ ਵੀ ਗੰਭੀਰ ਸੱਟਾਂ ਲੱਗੀਆਂ | ਜਿਸਨੂੰ ਪਹਿਲਾਂ ਸਿਵਲ ਹਸਪਤਾਲ ਭੁਲੱਥ ਭੇਜਿਆ ਗਿਆ | ਉਪਰੰਤ ਉਸ ਦੀ ਹਾਲਤ ਨੂੰ ਦੇਖਦਿਆਂ ਪਰਿਵਾਰਿਕ ਮੈਂਬਰ ਸੁਭਾਨਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਨਾਲ ਹੀ ਗੱਡੀ ਡਰਾਈਵਰ ਦੇ ਵੀ ਮਾਮੂਲੀ ਤਾਂ ਲੱਗੀਆਂ ਜਿਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਵਿਚ ਛੁੱਟੀ ਦੇ ਦਿੱਤੀ ਗਈ | ਇਸ ਘਟਨਾ ਦੀ ਸੂਚਨਾ ਮਿਲਦੇ ਏਐਸਆਈ ਜਸਬੀਰ ਸਿੰਘ ਪੁੱਜੇ ਜਿਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਰਵਾਨਾ ਕੀਤਾ ਤੇ ਮਿ੍ਤਕ ਦੋਵਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਮੋਰਚਰੀ ਵਿਚ ਰਖਵਾਇਆ | ਇਸ ਸਮੇਂ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਬੱਚੇ ਵਿਦੇਸ਼ ਹੋਣ ਕਰਕੇ ਉਨ੍ਹਾਂ ਦੇ ਆਉਣ ਉਪਰੰਤ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦੋ ਪਿਸਤੌਲਾਂ ਸਣੇ ਇੱਕ ਨੌਜਵਾਨ ਕਾਬੂ ਅਗਲੀ ਖ਼ਬਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿਚਲੇ ਇਤਰਾਜ਼ਾਂ ਨੂੰ ਸਰਕਾਰ ਤੁਰੰਤ ਦੂਰ ਕਰੇ- ਜਥੇ. ਕਲਿਆਣ
Ad Position 24